ਹਿੰਮਤਨਗਰ— ਇੱਥੇ ਤਹਿਸੀਲ ਦੇ ਇਲੋਲ ਪਿੰਡ ਕੋਲ ਬੁੱਧਵਾਰ ਨੂੰ ਅਭਿਨੇਤਰੀ ਅਮੀਸ਼ਾ ਪਟੇਲ ਇਕ ਦੁਕਾਨ ਦੇ ਉਦਘਾਟਨ ਤੋਂ ਬਾਅਦ ਆਉਂਦੇ ਹੋਏ ਉਸ ਦੇ ਕਾਫਲੇ ਦੀ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਕਾਰ ਚਾਲਕ ਸਮੇਤ ਕਾਰ 'ਚ ਬੈਠੇ ਸਾਰੇ ਲੋਕਾਂ ਦਾ ਬਚਾਅ ਹੋ ਗਿਆ।
ਸਾਬਰਕਾਂਠਾ ਜ਼ਿਲੇ 'ਚ ਸਭ ਤੋਂ ਪਹਿਲਾਂ ਯੋਰਸ ਮਾਰਟ ਦੀ ਲੜੀ ਦਾ ਬੁੱਧਵਾਰ ਨੂੰ ਹਿੰਮਤਨਗਰ ਪ੍ਰਾਂਤੀਜ ਅਤੇ ਇਲੋਲ 'ਚ ਉਦਘਾਟਨ ਅਮੀਸ਼ਾ ਪਟੇਲ ਦੀ ਹਾਜ਼ਰੀ 'ਚ ਕੀਤਾ ਗਿਆ। ਯੋਰਸ ਮਾਰਟ ਦੀ ਮਾਲਕ ਗੀਤਾਬੇਨ ਸ਼ਾਹ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਮਾਲ ਕਲਚਰ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਇਸ ਨਾਲ ਲੋਕਾਂ ਨੂੰ ਇਕ ਹੀ ਸਥਾਨ 'ਤੇ ਉੱਤਮ ਗੁਣਵੱਤਾ ਦੀਆਂ ਚੀਜ਼ਾਂ ਮਿਲ ਜਾਂਦੀਆਂ ਹਨ। ਉਹ ਵੀ ਉੱਚਿਤ ਕੀਮਤਾਂ 'ਤੇ। ਇਸ ਦੌਰਾਨ ਅਮੀਸ਼ਾ ਪਟੇਲ ਦੀ ਹਾਜ਼ਰੀ ਹੋਣ ਕਾਰਨ ਉਸ ਦੀ ਇਕ ਝਲਕ ਪਾਉਣ ਲਈ ਲੋਕਾਂ ਦੀ ਭੀੜ ਲੱਗ ਗਈ। ਉਦਘਾਟਨ ਤੋਂ ਬਾਅਦ ਜਦੋਂ ਅਮੀਸ਼ਾ ਪਟੇਲ ਦੇ ਕਾਰਾਂ ਦਾ ਕਾਫਲਾ ਵਾਪਸ ਆ ਰਿਹਾ ਸੀ, ਉਦੋਂ ਇਕ ਮੋੜ 'ਤੇ ਕਾਫਲੇ ਦੀ ਇਕ ਕਾਰ ਨੰਬਰ ਜੀਜੇ 06 ਕੇ.ਡੀ. 4570 ਦਾ ਹਾਦਸਾ ਹੋ ਗਿਆ। ਇਸ 'ਚ ਚਾਲਕ ਸਮੇਤ ਸਾਰਿਆਂ ਨੂੰ ਬਚਾ ਲਿਆ ਗਿਆ।
ਆਰ.ਐਸ.ਐਸ. ਦੇ ਹਿੰਦੂ ਸੰਮੇਲਨ ਨੂੰ ਕੋਲਕਾਤਾ ਪੁਲਸ ਦਾ ਲਾਲ ਸਿਗਨਲ, ਹਾਈ ਕੋਰਟ ਪਹੁੰਚਿਆ ਮਾਮਲਾ
NEXT STORY