ਹੈਦਰਾਬਾਦ— ਇੱਥੇ ਕਾਲੇ ਜਾਦੂ ਦਾ ਡਰ ਦਿਖਾ ਕੇ ਲੋਕਾਂ ਨੂੰ ਠੱਗਣ ਵਾਲੇ ਡਿਸਕੋ ਬਾਬਾ ਸਮੇਤ 16 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਡਿਸਕੋ ਬਾਬਾ ਦਾ ਅਸਲੀ ਨਾਂ ਅਨਵਾਰੂਲਾਹ ਖਾਂ ਹੈ। ਅਨਵਾਰੂਲਾਹ ਖਾਂ ਦਾ ਬੱਚੇ ਨੂੰ ਕਾਫੀ ਦਰਦਨਾਕ ਤਰੀਕੇ ਨਾਲ ਤਸੀਹੇ ਦੇਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਉਸ ਨੇ ਬੱਚੇ ਨੂੰ ਬੰਨ੍ਹਿਆ ਅਤੇ ਉਸ ਦੇ ਪ੍ਰਾਈਵੇਟ ਪਾਰਟ 'ਚ ਸੜਦਾ ਮੋਮ ਪਾ ਦਿੱਤਾ।
ਅਨਵਾਰੂਲਾਹ ਖਾਂ ਨਾਂ ਦਾ ਇਹ ਦੋਸ਼ੀ ਕਾਲਾ ਜਾਦੂ ਦੇ ਨਾਂ 'ਤੇ ਆਪਣੇ ਸ਼ਿਕਾਰ ਦੀ ਛਾਤੀ 'ਤੇ ਚੜ੍ਹ ਕੇ ਬੈਠਦਾ ਹੈ। ਉਂਗਲੀ ਦੇ ਇਸ਼ਾਰੇ ਨਾਲ ਸ਼ਿਕਾਰ ਦੀਆਂ ਚੀਕਾਂ ਕੱਢ ਦਿੰਦਾ ਹੈ। ਉਸ ਦੇ ਲੈਪਟਾਪ 'ਚੋਂ ਮਿਲੀਆਂ 30 ਵੀਡੀਓ 'ਚੋਂ ਇਕ 'ਚ ਅਨਵਾਰੂਲਾਹ ਬੱਚੇ ਦੇ ਕੰਨ 'ਚ ਉੱਬਲਦਾ ਹੋਇਆ ਪਾਣੀ ਪਾ ਰਿਹਾ ਹੈ। ਬੱਚਾ ਦਰਦ ਨਾਲ ਲਗਾਤਾਰ ਚੀਕ ਰਿਹਾ ਹੈ। ਇਸ ਤੋਂ ਇਲਾਵਾ ਉਹ ਬੱਚੇ ਦੇ ਸਰੀਰ 'ਤੇ ਲਗਾਤਾਰ ਬਲੇਡ ਨਾਲ ਵਾਰ ਕਰ ਰਿਹਾ ਹੈ। ਇਸ ਦੌਰਾਨ ਉਸ ਦੀ ਮਾਂ ਵੀ ਉੱਥੇ ਮੌਜੂਦ ਹੈ। ਅਨਵਾਰੂਲਾਹ ਨੇ ਪੁਲਸ ਨੂੰ ਸਫਾਈ 'ਚ ਕਿਹਾ ਕਿ ਬੱਚੇ ਦੇ ਅੰਦਰ ਬੁਰੀਆਂ ਆਤਮਾਵਾਂ ਹਨ।
ਅਨਵਾਰੂਲਾਹ ਦੀ ਇਕ ਵੀਡੀਓ 'ਚ ਉਹ ਇਕ ਛੋਟੀ ਜਿਹੀ ਬੱਚੀ ਨੂੰ ਵੀ ਤਸੀਹੇ ਦੇ ਰਿਹਾ ਹੈ। ਉਸ ਨੇ ਬੱਚੀ ਨੂੰ ਬੰਨ੍ਹਿਆ ਅਤੇ ਉਸ ਦੇ ਪ੍ਰਾਈਵੇਟ ਪਾਰਟ 'ਚ ਮੋਮ ਪਾ ਦਿੱਤਾ। ਪੁਲਸ ਅਨੁਸਾਰ ਅਨਵਾਰੂਲਾਹ 4 ਸਾਲ ਪਹਿਲਾਂ ਮਹਾਰਾਸ਼ਟਰ ਤੋਂ ਹੈਦਰਾਬਾਦ ਆਇਆ ਸੀ। ਉਹ ਪਰੇਸ਼ਾਨ ਔਰਤਾਂ ਨੂੰ ਟਾਰਗੇਟ ਕਰਦਾ ਫਿਰ ਉਨ੍ਹਾਂ ਦਾ ਫਾਇਦਾ ਚੁੱਕਦਾ ਸੀ। ਅਨਵਾਰੂਲਾਹ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵਿਵਾਦਪੂਰਨ ਮੁਸਲਿਮ ਧਰਮਗੁਰੂ ਜਾਕਿਰ ਨਾਈਕ ਤੋਂ ਟਰੇਨਿੰਗ ਲਈ ਹੈ। ਇਸ ਤੋਂ ਇਲਾਵਾ ਉਹ ਕੈਨੇਡਾ, ਸਾਊਦੀ ਅਰਬ, ਦੁਬਈ ਅਤੇ ਕਤਰ 'ਚ ਵੀ ਬਤੌਰ ਐੱਨ.ਆਰ.ਆਈ. ਰਹਿ ਚੁਕਿਆ ਹੈ। 35 ਸਾਲ ਦਾ ਡਿਸਕੋ ਬਾਬਾ ਖੁਦ ਨੂੰ ਇਕ ਯੂਨਾਨੀ ਡਾਕਟਰ ਹੋਣ ਦਾ ਦਾਅਵਾ ਕਰਦਾ ਸੀ। ਉਹ ਲੋਕਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਦੀ ਬੀਮਾਰੀ ਦਾ ਕਾਰਨ, ਉਨ੍ਹਾਂ ਦੇ ਘਰ 'ਚ ਲੁਕਿਆ ਖਜ਼ਾਨਾ ਹੈ।
ਪਾਕਿਸਤਾਨ ਨੇ ਸਰਹੱਦ ਪਾਰੋਂ ਕੀਤੀ ਗੋਲੀਬਾਰੀ
NEXT STORY