ਯਮੁਨਾਨਗਰ—ਹਰਿਆਣਾ ਦੀ ਇਕ ਬੇਟੀ ਪੜ੍ਹਾਈ ਦੇ ਬਾਅਦ ਆਪਣੀ ਜ਼ਿੰਦਗੀ ਤੋਂ ਹਾਰ ਗਈ ਹੈ। ਮਾਮਲਾ ਯਮੁਨਾਨਗਰ ਦੇ ਪਿੰਡ ਰਾਦੌਰੀ ਦਾ ਹੈ, ਜਿੱਥੇ ਕੋਮਲ ਨਾਮ ਦੀ ਵਿਦਿਆਰਥਣ ਨੇ 10ਵੀਂ 'ਚ ਲਗਾਤਾਰ 3 ਵਾਰ ਫੇਲ ਹੋਣ ਦੇ ਬਾਅਦ ਘਰਦਿਆਂ ਦੀ ਗੈਰ ਮੌਜੂਦਗੀ 'ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੌੜ ਦਿੱਤਾ।
ਕੋਮਲ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਕੋਮਲ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ ਅਤੇ ਜਦੋਂ ਕੱਲ ਦੁਪਹਿਰ ਖਾਣਾ ਖਾਣ ਆਏ ਤਾਂ ਘਰ ਕੋਈ ਨਹੀਂ ਸੀ। ਪਤਾ ਲੱਗਾ ਕਿ ਕੋਮਲ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਮਲ 3 ਵਾਰ 10ਵੀਂ 'ਚ ਲਗਾਤਾਰ ਫੇਲ ਹੋਈ, ਜਿਸ ਦੇ ਬਾਅਦ ਉਹ ਮਾਨਸਿਕ ਤਣਾਅ 'ਚ ਸੀ ਅਤੇ ਜਦੋਂ ਘਰ 'ਤੇ ਕੋਈ ਨਹੀਂ ਸੀ ਤਾਂ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੇ ਬਾਅਦ ਉਸ ਨੂੰ ਨਿਜੀ ਹਸਪਤਾਲ 'ਚ ਦਮ ਤੌੜ ਦਿੱਤਾ।
ਹੁਣ ਕੋਮਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
15 ਦਿਨਾਂ ਤੋਂ ਹਨੇਰੇ 'ਚ ਡੁੱਬਿਆ ਹੈ ਇਹ ਪਿੰਡ
NEXT STORY