ਅਹਿਮਦਨਗਰ ਸ਼ਰਾਬ ਤ੍ਰਾਸਦੀ: ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

You Are HereNational
Friday, February 17, 2017-4:55 PM

ਅਹਿਮਦਨਗਰ—ਜ਼ਿਲੇ ਦੇ ਪੰਗਾਰਮਲ ਤੋਂ ਸਥਾਨਕ ਤੋਂ ਸਥਾਨਕ ਲੋਕਲ ਬਾਡੀ ਚੋਣਾਂ ਲੜਨ ਵਾਲੇ ਇਕ ਉਮੀਦਵਾਰ ਦੇ ਇੱਥੇ ਰਾਤ ਦੇ ਭੋਜਨ ਦੌਰਾਨ ਮਿਲਾਵਟੀ ਸ਼ਰਾਬ ਦੀ ਵਰਤੋਂ ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਸਹਾਇਤ ਸਿਵਿਲ ਸਰਜਨ ਡਾ. ਬਾਪੁ ਸਾਹਿਬ ਗਾਧੇ ਨਾ ਦੱਸਿਆ ਕਿ ਬੀਤੀ ਸਵੇਰ ਸਹਿਦੇਵ ਅਵਹਦ ਦੀ ਮੌਤ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਸੱਤ ਤੱਕ ਪਹੁੰਚ ਗਈ ਹੈ। ਸ਼ਿਵਸੈਨਾ ਦੇ ਉਮੀਦਵਾਰ ਦੇ ਵੱਲੋਂ ਦਿੱਤੇ ਗਏ ਰਾਤ ਦੇ ਭੋਜਨ ਦੌਰਾਨ ਵਧ ਮਾਤਰਾ 'ਚ ਸ਼ਰਾਬ ਪੀਣ ਕਾਰਨ ਐਤਵਾਰ ਨੂੰ ਤਿੰਨ ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਦੀ ਸਵੇਰੇ ਭੋਜਨ 'ਚ ਸ਼ਾਮਲ ਹੋਣ ਵਾਲੇ ਕੁਝ ਲੋਕਾਂ ਨੇ ਉਲਟੀਆਂ ਅਤੇ ਪੇਟ ਖਰਾਬ ਹੋਣ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁਰੂਆਤ 'ਚ ਗੈਰ-ਕਾਨੂੰਨੀ ਸ਼ਰਾਬ ਦੀ ਵਰਤੋਂ ਤੋਂ ਇਨਕਾਰ ਕੀਤਾ ਸੀ। ਸੁਪਰਡੈਂਟ ਘਣਸ਼ਾਮ ਪਾਟਿਲ ਨੇ ਕਿਹਾ ਕਿ ਹੁਣ ਤੱਕ ਸੱਤ ਲੋਕਾਂ ਦੀ ਮੌਤ ਭੋਜਨ 'ਚ ਮਿਲਾਵਟੀ ਸ਼ਰਾਬ ਪੀਣ ਦੇ ਕਾਰਨ ਹੋ ਗਈ ਹੈ। ਕੁਝ ਹੋਰ ਦਾ ਇਲਾਜ ਚੱਲ ਰਿਹਾ ਹੈ। ਇਸ ਸੰਬੰਧ 'ਚ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਇਨ੍ਹਾਂ ਨੂੰ 20 ਫਰਵਰੀ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਇਸ 'ਚ ਪੰਗਾਰਮਲ ਪਿੰਡ ਦੇ ਲੋਕਾਂ ਨੇ ਕੱਲ੍ਹ ਹੋਏ ਜ਼ਿਲਾ ਪਰੀਸ਼ਦ ਅਤੇ ਪੰਚਾਇਤ ਕਮੇਚੀ ਚੋਣਾਂ ਦਾ ਬਾਈਕਾਟ ਕੀਤਾ। ਪੂਰੇ ਮਹਾਰਾਸ਼ਟਰ 'ਚ ਕੱਲ੍ਹ 15 ਜ਼ਿਲਾ ਪਰੀਸ਼ਦ ਅਤੇ 165 ਪੰਚਾਇਤ ਕਮੇਟੀ ਦੇ ਲਈ ਚੋਣਾਂ ਹੋਈਆਂ। ਸਹਾਇਕ ਚੋਣ ਅਧਿਕਾਰੀ ਅਰੁਣ ਆਨੰਦਕਰ ਨੇ ਕਿਹਾ ਕਿ ਪੰਗਾਰਮਲ 'ਚ ਜ਼ੀਰੋ ਮਤਦਾਨ ਹੋਇਆ। ਤਹਿਸੀਲਦਾਰ ਸੁਧੀਰ ਪਾਟਿਲ ਦੇ ਜ਼ੋਰ ਦੇ ਬਾਵਜੂਦ ਪਿੰਡ ਵਾਲਿਆਂ ਨੇ ਆਪਣੇ ਮਤ ਦਾ ਉਪਯੋਗ ਨਹੀਂ ਕੀਤਾ। ਗੁੱਸੇ 'ਚ ਆਏ ਪਿੰਡ ਵਾਲਿਆਂ ਨੇ ਪੀੜਤ ਪਰਿਵਾਰਾਂ ਅਤੇ ਹਸਪਤਾਲ 'ਚ ਭਰਤੀ ਹੋਏ ਵਿਅਕਤੀਆਂ ਲਈ ਤੱਤਕਾਲ ਮੁਆਵਜੇ ਦੀ ਮੰਗ ਕੀਤੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.