ਮੁੰਬਈ— ਮੁੰਬਈ ਸ਼ਹਿਰ ਦੇ ਨਰੀਮਨ ਪੁਆਇੰਟ 'ਤੇ ਸਥਿਤ ਏਅਰ ਇੰਡੀਆ ਦੀ ਇਮਾਰਤ 'ਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਮਾਰਤ ਦੀ 22ਵੀਂ ਮੰਜ਼ਲ 'ਤੇ ਲੱਗੀ ਹੈ। ਅੱਗ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦੀਆਂ 6 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਫਿਲਹਾਲ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਅਜੇ ਤਕ ਅੱਗ ਕਾਰਨ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਮਾਰਤ 'ਚ ਅੱਗ ਆਖਰ ਕਿਹੜੇ ਕਾਰਨ ਲੱਗੀ ਅਤੇ ਇਸ ਦਾ ਦਾਇਰਾ ਕਿੰਨਾ ਹੈ। ਇਹ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਅੱਗ ਲੱਗਣ ਸਮੇਂ ਇਮਾਰਤ 'ਚ ਕੋਈ ਮੌਜੂਦ ਸੀ ਜਾਂ ਨਹੀਂ। ਜ਼ਿਆਦਾ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਨਰੀਮਨ ਪੁਆਇੰਟ ਦੇ ਮਰੀਨ ਡ੍ਰਾਈਵ 'ਤੇ ਬਣੀ ਏਅਰ ਇੰਡੀਆ ਦੀ ਇਮਾਰਤ 23 ਮੰਜ਼ਲਾ ਹੈ। 2013 ਤਕ ਇਹ ਇਮਾਰਤ ਏਅਰ ਇੰਡੀਆ ਦਾ ਮੁੱਖ ਦਫਤਰ ਹੁੰਦੀ ਸੀ। ਇੱਥੇ ਹਰ ਮੰਜ਼ਲ 'ਤੇ ਘੱਟੋ-ਘੱਟ 10,800 ਵਰਗ ਫੁੱਟ ਦੀ ਜਗ੍ਹਾ ਹੈ। 2013 'ਚ ਏਅਰ ਇੰਡੀਆ ਨੇ ਆਪਣਾ ਕਾਰਪੋਰੇਟ ਦਫਤਰ ਦਿੱਲੀ ਲੈ ਆਂਦਾ ਸੀ।
ਪੰਜਾਬ : ਪਤਨੀ ਨਹੀਂ, ਸਿੱਧੂ ਨੂੰ ਉਤਾਰ ਸਕਦੀ ਹੈ ਕਾਂਗਰਸ
NEXT STORY