ਨਵੀਂ ਦਿੱਲੀ— ਪਟਨਾ ਤੋਂ ਆ ਰਹੇ ਏਅਰ ਇੰਡੀਆ ਜਹਾਜ਼ ਦੀ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਲੈਂਡਿੰਗ ਸਮੇਂ ਜਹਾਜ਼ 'ਚ ਕਰੀਬ 100 ਯਾਤਰੀ ਮੌਜੂਦ ਸਨ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ 10.40 ਵਜੇ ਦੀ ਹੈ। ਜਹਾਜ਼ ਦੇ ਲੈਂਡਿੰਗ ਗੀਅਰ 'ਚ ਸਮੱਸਿਆ ਸੀ ਪਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ। ਇਸ ਬਾਰੇ 'ਚ ਜਦੋਂ ਏਅਰ ਇੰਡੀਆ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਦੇ ਲੈਂਡਿੰਗ ਗੀਅਰ ਦੀ ਨਿਗਰਾਨੀ ਨਾਲ ਸੰਬੰਧਤ ਕੰਪਿਊਟਰ ਡਿਸਪਲੇਅ ਉਪਲੱਬਧ ਨਾ ਹੋਣ ਕਾਰਨ ਪਾਇਲਟ ਨੂੰ ਏ.ਟੀ.ਸੀ. ਤੋਂ ਪ੍ਰਕਿਰਿਆ ਪੁੱਛਣੀ ਪਈ। ਉਤਰਣ ਤੋਂ ਬਾਅਦ ਹਵਾਈ ਪੱਟੀ 'ਤੇ ਚੱਲਦੇ ਸਮੇਂ ਜਹਾਜ਼ ਅਟਕ ਗਿਆ ਸੀ, ਉਸ ਨੂੰ ਖਿੱਚ ਕੇ ਲਿਆਉਣਾ ਪਿਆ।
ਸ਼੍ਰੀਨਗਰ 'ਚ 25 ਸਾਲ ਬਾਅਦ ਖੁੱਲ੍ਹਿਆ ਮੰਦਰ, ਬੇਘਰ ਹੋਏ ਕਸ਼ਮੀਰੀ ਪੰਡਤਾਂ ਨੇ ਕੀਤੇ ਦਰਸ਼ਨ
NEXT STORY