ਨਵੀਂ ਦਿੱਲੀ— ਛੇੜਛਾੜ ਦੇ ਦੋਸ਼ਾਂ 'ਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ 18 ਸਤੰਬਰ ਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਜਾਮੀਆ ਨਗਰ ਥਾਣੇ ਗਏ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਦਰਅਸਲ ਓਖਲਾ ਤੋਂ 'ਆਪ' ਵਿਧਾਇਕ ਅਮਾਨਤੁੱਲਾਹ ਖਾਨ 'ਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਪਤਨੀ ਨੇ ਛੇੜਛਾੜ ਦਾ ਦੋਸ਼ ਲਾ ਕੇ ਸਨਸਨੀ ਮਚਾ ਦਿੱਤੀ ਸੀ। ਪੀੜਤ ਔਰਤ ਨੇ ਦਿੱਲੀ ਦੀ ਇਕ ਅਦਾਲਤ 'ਚ ਧਾਰਾ 164 ਦੇ ਅਧੀਨ ਮੈਜਿਸਟਰੇਟ ਦੇ ਸਾਹਮਣੇ ਬਿਆਨ ਵੀ ਦਰਜ ਕਰਵਾ ਦਿੱਤਾ ਸੀ। ਛੇੜਛਾੜ ਅਤੇ ਧਮਕਾਉਣ ਦੀਆਂ ਧਾਰਾਵਾਂ 'ਚ ਕੇਸ ਦਰਜ ਹੋਣ ਦੇ ਬਾਅਦ ਤੋਂ ਹੀ ਅਮਾਨਤੁੱਲਾਹ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਨੇ ਆਪਣੀ ਗ੍ਰਿਫਤਾਰੀ ਦੇ ਮਾਮਲੇ ਨੂੰ ਡੇਂਗੂ ਵਰਗੀ ਬੀਮਾਰੀ ਨਾਲ ਜੋੜਦੇ ਹੋਏ ਵਟਸਐੱਪ 'ਤੇ ਮੈਸੇਜ ਕੀਤਾ ਸੀ ਕਿ ਪੁਲਸ ਮੈਨੂੰ ਝੂਠੇ ਦੋਸ਼ਾਂ 'ਚ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਮੈਂ ਪੁਲਸ ਤੋਂ ਗੁਜਾਰਿਸ਼ ਕੀਤੀ ਹੈ ਕਿ ਅਜੇ ਤੁਸੀਂ ਮੈਨੂੰ ਗ੍ਰਿ੍ਰਫਤਾਰ ਨਾ ਕਰੋ, ਕਿਉਂਕਿ ਮੇਰੀ ਵਿਧਾਨ ਸਭਾ 'ਚ ਡੇਂਗੂ ਫੈਲਿਆ ਹੋਇਆ ਹੈ। ਇਸ ਸਮੇਂ ਮੇਰਾ ਖੇਤਰ 'ਚ ਰਹਿਣਾ ਜ਼ਰੂਰੀ ਹੈ। ਮੈਂ ਖੁਦ ਆਪਣੀ ਦੇਖ-ਰੇਖ 'ਚ ਫਾਗਿੰਗ ਕਰਵਾ ਰਿਹਾ ਹਾਂ। ਮੈਂ ਐਤਵਾਰ ਦੁਪਹਿਰ 12 ਵਜੇ ਤੱਕ ਤੁਹਾਨੂੰ ਖੁਦ ਆਪਣੀ ਗ੍ਰਿਫਤਾਰੀ ਦੇਵਾਂਗਾ।
ਪੈਸੇ ਨਾ ਹੋਣ ਕਰਕੇ ਮਰੇ ਬੱਚੇ ਨੂੰ 5 ਦਿਨ ਤੱਕ ਕੁੱਖ 'ਚ ਲੈ ਕੇ ਘੁੰਮਦੀ ਰਹੀ ਮਾਂ
NEXT STORY