ਬਾਲਟਾਲ— ਜੰਮੂ ਕਸ਼ਮੀਰ 'ਚ ਆਉਣ ਵਾਲੀ 29 ਜੂਨ ਤੋਂ ਸ਼ੁਰੂ ਹੋ ਰਹੀ ਬਰਫਾਨੀ ਬਾਬਾ ਦੇ ਦਰਸ਼ਨ ਲਈ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਖਾਸ ਪ੍ਰਬੰਧ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਥੇ ਆਉਣ ਵਾਲੇ ਸ਼ਰਧਾਲੂਆ ਨੂੰ ਸੁਵਿਧਾਵਾਂ ਦੇਣ ਲਈ ਬਹੁਤ ਸਾਰੇ ਲੰਗਰ ਸ਼ੀਵਰ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸ਼ਰਧਾਲੂਆਂ ਲਈ ਲੰਗਰ ਤੋਂ ਇਲਾਵਾ ਉਨ੍ਹਾਂ ਦੇ ਰਹਿਣ ਅਤੇ ਨਹਾਉਣ ਨੂੰ ਧਿਆਨ 'ਚ ਰੱਖ ਕੇ ਖਾਸ ਪ੍ਰਬੰਧ ਕੀਤਾ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਹੀ ਨਹੀਂ ਇਸ ਯਾਤਰਾ 'ਚ ਕਾਫੀ ਸ਼ਰਧਾਲੂਆਂ ਦਾ ਇਕੱਠ ਉਮੜ ਰਿਹਾ ਹੈ। ਜਿਸ ਕਰਕੇ ਇਸ ਯਾਤਰਾਂ ਦੌਰਾਨ ਹਰ ਸੁਵਿਧਾਵਾਂ ਉਨ੍ਹਾਂ ਨੂੰ ਦਿੱਤੀਆਂ ਜਾਣਗੀਆਂ। ਯਾਤਰਾ 'ਚ ਕੋਈ ਮੁਸ਼ਕਿਲ ਨਾ ਆਵੇ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਲਈ ਨੌਜਵਾਨ ਸੈਨਾ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਕਰਕੇ ਉਹ ਆਪਣੀ ਯਾਤਰਾ ਸ਼ਰਧਾਪੂਰਵਕ ਪੂਰੀ ਕਰ ਸਕਣ।
36 ਘੰਟਿਆਂ ਬਾਅਦ ਵੀ ਬੋਰਵੈੱਲ 'ਚ ਫਸੀ ਹੈ 18 ਮਹੀਨੇ ਦੀ ਬੱਚੀ! ਬਚਾਅ ਕੰਮ ਜਾਰੀ
NEXT STORY