ਚੰਡੀਗੜ੍ਹ — ਪੁਲਸ ਨੇ ਰਾਮ ਰਹੀਮ ਦੇ ਕਰੀਬੀਆਂ ਅਤੇ ਪੰਚਕੂਲਾ ਦੇ ਦੋਸ਼ੀਆਂ ਦੀਆਂ ਗ੍ਰਿਫਾਤਾਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜ੍ਹੀ 'ਚ ਨੂੰ ਅੱਗੇ ਵਧਾਉਂਦੇ ਹੋਏ ਹੁਣ ਪੰਚਕੂਲਾ ਪੁਲਸ ਐੱਸ.ਆਈ.ਟੀ. ਨੇ ਰਾਮ ਰਹੀਮ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਰਜਿੰਦਰ ਨੂੰ ਜੀਂਦ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਜਿੰਦਰ ਪੰਚਕੂਲਾ 'ਚ ਹੋਈ ਹਿੰਸਾ ਲਈ ਮੁੱਖ ਦੋਸ਼ੀਆਂ 'ਚ ਸ਼ਾਮਲ ਹੈ।
ਦੂਸਰੇ ਪਾਸੇ ਬੀਤੇ ਦਿਨੀਂ ਪੁਲਸ ਨੇ ਰਾਮ ਰਹੀਮ ਦੇ ਕਰੀਬੀ ਪਵਨ ਇੰਸਾ ਨੂੰ ਗ੍ਰਿਫਤਾਰ ਕੀਤਾ ਸੀ। ਪਵਨ ਨੂੰ ਪੰਜਾਬ ਦੇ ਲਾਲੜੂ ਕੋਲੋਂ ਡ੍ਰਾਈਵ ਇਨ 22 ਤੋਂ ਗਿਫ੍ਰਤਾਰ ਕੀਤਾ ਸੀ। ਦੋਸ਼ੀ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਹੋਈ ਹਿੰਸਾ, ਅੱਗ ਲੱਗਣ ਦੀਆਂ ਘਟਨਾਵਾਂ ਅਤੇ ਰਾਜਧ੍ਰੋਹ ਦੇ ਮਾਮਲੇ 'ਚ ਪਵਨ ਇੰਸਾ ਫਰਾਰ ਚਲ ਰਿਹਾ ਸੀ। ਪਵਨ ਇੰਸਾ ਤੋਂ ਇਲਾਵਾ ਪੰਚਕੂਲਾ ਐੱਸ.ਆਈ.ਟੀ. ਅਦਿੱਤਯ ਇੰਸਾ ਦੀ ਗ੍ਰਿਫਤਾਰੀ ਲਈ ਵੀ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ ਜੋ ਕਿ ਅਜੇ ਤੱਕ ਫਰਾਰ ਚਲ ਰਿਹਾ ਹੈ। ਇਨ੍ਹਾਂ ਦੋਵਾਂ 'ਤੇ ਪੁਲਸ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਪੁਲਸ ਨੇ ਡੇਰਾ ਮੁਖੀ ਅਧਿਕਾਰੀਆਂ ਅਦਿੱਤਯ ਇੰਸਾ ਅਤੇ ਪਵਨ ਇੰਸਾ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਦੀ ਲਾਪਰਵਾਹੀ ਕਾਰਨ ਗਈ ਮਾਸੂਮ ਦੀ ਜਾਨ, ਪਿਤਾ ਨੂੰ ਫੜਾਇਆ 18 ਲੱਖ ਦਾ ਬਿੱਲ
NEXT STORY