ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ 6 ਨਾਗਰਿਕਾਂ ਦਾ ਮੈਡੀਕਲ ਵੀਜ਼ਾ ਮਨਜ਼ੂਰ ਕੀਤੇ ਜਾਣ ਦਾ ਐਲਾਨ ਕੀਤਾ। ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਪਾਕਿਸਤਾਨ ਸਥਿਤ ਭਾਰਤੀ ਹਾਈ ਕਮੀਸ਼ਨ ਦੀ ਸਲਾਹ 'ਤੇ ਅਸੀਂ ਆਇਸ਼ਾ ਆਰਿਫ, ਮੁਹੰਦਮ ਸਈਦ, ਅਬਦੁੱਲ ਰਜ਼ਾਕ ਚੌਧਰੀ, ਸ਼ਾਹਿਦ ਇਕਬਾਲ, ਮੁਹੰਮਦ ਬਸ਼ਰਤ ਭੱਟੀ ਅਤੇ ਰਜ਼ਾ ਅਲੀ ਮੰਗਵਾਨੋ ਨੂੰ ਭਾਰਤ ਵਿਚ ਇਲਾਜ ਲਈ ਮੈਡੀਕਲ ਵੀਜ਼ਾ ਦੇਣ ਦੀ ਮਨਜ਼ੂਰ ਪ੍ਰਦਾਨ ਕੀਤੀ ਹੈ। ਦੋਹਾਂ ਦੇਸ਼ਾਂ ਵਿਚ ਤਣਾਅਪੂਰਣ ਸੰਬੰਧਾਂ ਦੇ ਬਾਵਜੂਦ ਸੁਸ਼ਮਾ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇਣ 'ਤੇ ਹਮਦਰਦੀ ਭਰੇ ਫੈਸਲੇ ਕਰਦੀ ਰਹੀ ਹੈ।
ਬਦਮਾਸ਼ਾਂ ਨੇ ਇਕ ਹੀ ਪਰਿਵਾਰ ਦੇ 2 ਲੋਕਾਂ ਦਾ ਕੀਤਾ ਕਤਲ
NEXT STORY