ਜੰਮੂ- ਊਧਮਪੁਰ 'ਚ ਪਾਕਿਸਤਾਨ ਤੋਂ ਆਏ ਅੱਤਵਾਦੀ ਨਾਵੇਦ ਨੂੰ ਫੜੇ ਜਾਣ ਦੇ ਕੁਝ ਹਫਤਿਆਂ ਬਾਅਦ ਕਸ਼ਮੀਰ 'ਚ ਫੌਜ ਨਾਲ ਹੋਏ ਮੁਕਾਬਲੇ ਵਿਚ ਪਾਕਿਸਤਾਨ ਦੇ ਇਕ ਅੱਤਵਾਦੀ ਨੂੰ ਵੀਰਵਾਰ ਨੂੰ ਜ਼ਿੰਦਾ ਫੜ ਲਿਆ ਗਿਆ, ਜਦੋ ਕਿ ਉਸ ਦੇ 4 ਹੋਰ ਸਾਥੀ ਮਾਰੇ ਗਏ। ਫੌਜ ਨੇ ਕਿਹਾ ਕਿ ਗ੍ਰਿਫਤਾਰ ਅੱਤਵਾਦੀ ਦੀ ਪਛਾਣ ਦੱਖਣੀ-ਪੱਛਮੀ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਦੇ 22 ਸਾਲ ਸੱਜਾਦ ਅਹਿਮਦ ਦੇ ਰੂਪ ਵਿਚ ਹੋਈ ਹੈ।
ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ਵਿਚ ਕੰਟਰੋਲ ਰੇਖਾ ਕੋਲ ਰਾਤ ਦੇ ਸਮੇਂ ਹੋਏ ਮੁਕਾਬਲੇ ਤੋਂ ਬਾਅਦ ਸੱਜਾਦ ਨੂੰ ਫੜਿਆ ਗਿਆ। ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ, ਜਦੋਂ ਕਿ 3 ਅੱਤਵਾਦੀ ਵੀਰਵਾਰ ਨੂੰ ਮਾਰੇ ਗਏ।
ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਖੇਤਰ ਵਿਚ ਅੱਤਵਾਦੀਆਂ ਦਾ ਇਕ ਸਮੂਹ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉੜੀ ਸੈਕਟਰ 'ਚ ਕੰਟਰੋਲ ਰੇਖਾ ਤੋਂ ਰਫੀਆਬਾਦ ਖੇਤਰ ਵਿਚ ਪਾਨਜਲਾ ਤਕ ਉੱਤਰੀ ਕਸ਼ਮੀਰ 'ਚ ਮੁਹਿੰਮ ਚਲਾਈ ਸੀ। ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਫੀਆਬਾਦ 'ਚ ਮੁਹਿੰਮ ਦੌਰਾਨ 3 ਅੱਤਵਾਦੀ ਮਾਰੇ ਗਏ, ਜਦੋਂ ਕਿ ਇਕ ਨੂੰ ਜ਼ਿੰਦਾ ਫੜ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਭਾਰਤ 'ਚ ਲਾਂਚ ਹੋਈ ਸਭ ਤੋਂ ਸਸਤੀ Ferrari (ਦੇਖੋ ਤਸਵੀਰਾਂ)
NEXT STORY