ਨਵੀਂ ਦਿੱਲੀ — ਫੌਜ ਮੁਖੀ ਬਿਪਿਨ ਰਾਵਤ ਨੇ ਕਸ਼ਮੀਰ ਘਾਟੀ 'ਚ ਪੱਥਰਬਾਜ਼ਾਂ ਨਾਲ ਨਜਿੱਠਣ ਲਈ ਫੌਜ ਦੀ ਜੀਪ 'ਤੇ ਕਸ਼ਮੀਰੀ ਆਦਮੀ ਨੂੰ ਬੰਨ੍ਹੇ ਜਾਣ ਦੀ ਘਟਨਾ ਦਾ ਬਚਾਅ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਕਸ਼ਮੀਰ ਮੁੱਦੇ ਦੇ ਠੋਸ ਹੱਲ 'ਤੇ ਜ਼ੋਰ ਦਿੱਤਾ ਹੈ। ਇਕ ਖਬਰ ਏਜੰਸੀ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਕਸ਼ਮੀਰ ਦੀ 'ਡਰਟੀ ਵਾਰ' ਨਾਲ ਨਜਿੱਠਣ ਲਈ ਨਵੇਂ-ਨਵੇਂ ਤਰੀਕੇ ਧਾਰਨ ਕਰਨੇ ਪੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਜਦ ਲੋਕ ਸਾਡੇ 'ਤੇ ਪੱਥਰ ਤੇ ਪੈਟਰੋਲ ਬੰਬ ਸੁੱਟ ਰਹੇ ਹਨ ਤਾਂ ਆਪਣੇ ਲੋਕਾਂ ਨੂੰ 'ਦੇਖਦੇ ਰਹਿਣ ਅਤੇ ਮਰਨ' ਲਈ ਨਹੀਂ ਕਹਿ ਸਕਦਾ। '
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਠੋਸ ਹੱਲ ਦੀ ਲੋੜ ਹੈ ਅਤੇ ਹਰ ਕਿਸੇ ਨੂੰ ਇਸ ਵਿਚ ਸ਼ਾਮਲ ਹੋਣਾ ਹੋਵੇਗਾ। ਮੁਸ਼ਕਲ ਹਾਲਾਤ ਦਾ ਜ਼ਿਕਰ ਕਰਦੇ ਹੋਏ ਫੌਜ ਮੁਖੀ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਸਾਡੇ 'ਤੇ ਪੱਥਰ ਮਾਰਨ ਦੀ ਥਾਂ ਫਾਇਰਿੰਗ ਕਰਨੀ ਚਾਹੀਦੀ ਹੈ ਤਦ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ ਕਿਉਂਕਿ ਉਦੋਂ ਮੈਂ ਉਹ ਕਰ ਸਕਾਂਗਾ ਜੋ ਮੈਂ ਕਰਨਾ ਚਾਹੁੰਦਾ ਹਾਂ। ਸਾਡੀ ਫੌਜ ਫ੍ਰੈਂਡਲੀ ਹੈ ਪਰ ਜਦੋਂ ਸਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਕਿਹਾ ਜਾਂਦਾ ਹੈ ਤਾਂ ਲੋਕਾਂ ਨੂੰ ਆਰਮੀ ਦਾ ਡਰ ਹੋਣਾ ਚਾਹੀਦਾ ਹੈ। ਰਾਵਤ ਨੇ ਕਿਹਾ ਕਿ ਜਿਸ ਦੇਸ਼ ਵਿਚ ਆਰਮੀ ਦਾ ਡਰ ਖਤਮ ਹੋ ਜਾਂਦੇ ਹੈ ਉਸ ਦੇਸ਼ ਦੇ ਪਤਨ ਵੀ ਤੈਅ ਹੋ ਜਾਂਦਾ ਹੈ।
ਵਰਣਨਯੋਗ ਹੈ ਕਿ ਪਿਛਲੇ ਮਹੀਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਫੌਜ ਇਕ ਕਸ਼ਮੀਰੀ ਨੂੰ ਜੀਪ ਦੇ ਅੱਗੇ ਬੰਨ੍ਹ ਕੇ ਲਿਜਾਂਦੀ ਹੋਈ ਦਿਸ ਰਹੀ ਸੀ। ਜੀਪ 'ਤੇ ਇਸ ਤਰ੍ਹਾਂ ਨੌਜਵਾਨ ਨੂੰ ਬੰਨ੍ਹਣ ਵਾਲੇ ਮੇਜਰ ਗੋਗੋਈ ਨੂੰ ਪਿਛਲੇ ਦਿਨੀਂ ਸਨਮਾਨਿਤ ਕੀਤਾ ਗਿਆ ਸੀ ਜਿਸ 'ਤੇ ਘਾਟੀ ਦੇ ਵੱਖਵਾਦੀ ਆਗੂਆਂ ਅਤੇ ਕੁਝ ਸਿਆਸੀ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਸੀ। ਹਾਲਾਂਕਿ ਗੋਗੋਈ ਨੇ ਪੂਰੀ ਘਟਨਾ ਦਾ ਵੇਰਵਾ ਦਿੰਦੇ ਹੋਏ ਦਸਿਆ ਸੀ ਕਿ ਉਨ੍ਹਾਂ ਨੇ ਇਹ ਕਦਮ ਸਥਾਨਕ ਲੋਕਾਂ ਦੀ ਜਾਨ ਬਚਾਉਣ ਲਈ ਚੁਕਿਆ ਸੀ।
ਫੌਜ ਮਦਦ ਨਹੀਂ ਦੇਵੇਗੀ ਤਾਂ ਕੌਣ ਦੇਵੇਗਾ?
ਫੌਜ ਮੁਖੀ ਨੇ ਕਿਹਾ ਕਿ ਅਨੰਤਨਾਗ ਵਿਚ ਇਲੈਕਸ਼ਨ ਹੋਣੀ ਹੈ। ਜੇਕਰ ਉਥੋਂ ਦਾ ਸਟਾਫ ਸਾਡੇ ਕੋਲੋਂ ਮਦਦ ਮੰਗਦਾ ਹੈ ਅਤੇ ਅਸੀਂ ਨਹੀਂ ਕਰਦੇ ਤਾਂ ਇਸ ਨਾਲ ਲੋਕਾਂ ਅਤੇ ਪੁਲਸ ਦਾ ਸਾਡੇ 'ਤੇ ਭਰੋਸਾ ਖਤਮ ਹੋ ਜਾਵੇਗਾ, ਇਹ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਅੱਤਵਾਦੀ ਇਹੀ ਚਾਹੁੰਦੇ ਹਨ। ਉਹ ਫੌਜ ਤੇ ਦੂਸਰੀਆਂ ਫੋਰਸਾਂ ਵਿਚਾਲੇ ਮਤਭੇਦ ਪੈਦਾ ਕਰਨਾ ਚਾਹੁੰਦੇ ਹਨ। ਕੀ ਸਾਨੂੰ ਗੋਗੋਈ ਨੂੰ ਸਜ਼ਾ ਦੇਣੀ ਚਾਹੀਦੀ ਹੈ। ਫੌਜ ਨੂੰ ਵੀ ਸੈਲਫ ਡਿਫੈਂਸ ਦਾ ਹੱਕ ਹੈ। ਆਰਮੀ ਚੀਫ ਦੇ ਅਨੁਸਾਰ ਪੂਰੇ ਕਸ਼ਮੀਰ ਵਿਚ ਨਹੀਂ ਸਗੋਂ ਦੱਖਣੀ ਕਸ਼ਮੀਰ ਦੇ 4 ਜ਼ਿਲਿਆਂ ਵਿਚ ਦਿੱਕਤ ਹੈ।
ਕਸ਼ਮੀਰ 'ਚ ਪੱਥਰਬਾਜ਼ੀ ਰੁਕਣ 'ਤੇ ਹੀ ਗੱਲਬਾਤ ਸੰਭਵ : ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਥਰਾਅ ਦੀਆਂ ਘਟਨਾਵਾਂ ਬੰਦ ਹੋਣ ਤਕ ਗੱਲਬਾਤ ਦੀ ਸੰਭਾਵਨਾ ਨੂੰ ਨਕਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਹਿੰਸਾ ਖਤਮ ਹੋਣ ਦੇ ਮਗਰੋਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰੇਗੀ।
ਗਰੀਬੀ 'ਚ ਰਹਿ ਰਿਹਾ ਵਿਅਕਤੀ ਵਿਆਹ ਕਰ ਕੇ ਦੂਸਰੇ ਦੀ ਜ਼ਿੰਦਗੀ ਬਰਬਾਦ ਕਰਦਾ ਹੈ : ਅਦਾਲਤ
NEXT STORY