ਨਵੀਂ ਦਿੱਲੀ,(ਭਾਸ਼ਾ)—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਸੀ. ਬੀ.ਆਈ. ਅਤੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਵਲੋਂ ਦਿੱਲੀ ਜਲ ਬੋਰਡ ਦੀ ਕਿਸੇ ਵੀ ਫਾਈਲ ਨੂੰ ਜਾਂਚ ਲਈ ਮੰਗਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਕਿਸੇ ਵੀ ਮਾਮਲੇ ਵਿਚ ਮੈਨੂੰ ਫਸਾਇਆ ਜਾ ਸਕੇ।
ਦੱਸਣਯੋਗ ਹੈ ਕਿ ਦਿੱਲੀ ਜਲ ਬੋਰਡ ਦਾ ਵਿਭਾਗ ਕੇਜਰੀਵਾਲ ਕੋਲ ਹੈ। ਕੇਜਰੀਵਾਲ ਨੇ ਸ਼ਨੀਵਾਰ ਕਈ ਟਵੀਟ ਕਰਦਿਆਂ ਐਲਾਨ ਕੀਤਾ ਕਿ ਸੀ. ਬੀ. ਆਈ. ਅਤੇ ਏ. ਸੀ. ਬੀ. ਵਲੋਂ ਮੰਗੀਆਂ ਗਈਆਂ ਫਾਈਲਾਂ ਦੀ ਸੂਚੀ ਨੂੰ ਉਹ ਸਭ ਦੇ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਸੀ. ਬੀ. ਆਈ.ਅਤੇ ਏ. ਸੀ. ਬੀ. ਵਾਲੇ ਜਾਂ ਤਾਂ ਕਾਰਨ ਦੱਸਣ ਜਾਂ ਫਿਰ ਸਿਆਸੀ ਮੰਦਭਾਵਨਾ ਲਈ ਦਿੱਲੀ ਵਾਸੀਆਂ ਕੋਲੋਂ ਮੁਆਫੀ ਮੰਗਣ।
ਕੇਜਰੀਵਾਲ ਜਿਨ੍ਹਾਂ ਪਿਛਲੇ ਸਾਲ ਸਤੰਬਰ ਵਿਚ ਦਿੱਲੀ ਜਲ ਬੋਰਡ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ, ਨੇ ਕਿਹਾ ਕਿ ਸੀ. ਬੀ.ਆਈ. ਅਤੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਬੋਰਡ ਦੀ ਕਿਸੇ ਵੀ ਫਾਈਲ ਨੂੰ ਮੰਗਣਾ ਸ਼ੁਰੂ ਕਰ ਦਿੱਤਾ ਹੈ। ਕੋਈ ਖਾਸ ਜਾਂਚ ਨਹੀਂ ਹੋ ਰਹੀ। ਮੈਂ ਕਿਉਂਕਿ ਇਸ ਵਿਭਾਗ ਦਾ ਮੰਤਰੀ ਹਾਂ ਤਾਂ ਸੀ. ਬੀ.ਆਈ. ਅਤੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦਾ ਯਤਨ ਹੈ ਕਿ ਮੈਨੂੰ ਕਿਸੇ ਵੀ ਤਰ੍ਹਾਂ ਮਾਮਲੇ ਵਿਚ ਫਸਾਇਆ ਜਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਉਪ ਰਾਜਪਾਲ ਅਤੇ ਭਾਜਪਾ ਦੇ ਕੋਲ ਜੇ ਕੋਈ ਵਿਸ਼ੇਸ਼ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਏ। ਉਨ੍ਹਾਂ ਕਿਹਾ ਕਿ ਮੈਂ ਸੋਮਵਾਰ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਭਾਰਤ ਬਹੁਤ ਹੀ ਮਹੱਤਵਪੂਰਣ ਪ੍ਰੇਰਣਾ : ਸੰਯੁਕਤ ਰਾਸ਼ਟਰ
NEXT STORY