ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਗਰ ਨਿਗਮ ਚੋਣਾਂ 'ਚ ਮਿਲੀ ਕਰਾਰੀ ਹਾਰ ਦਾ ਸਭ ਤੋਂ ਵੱਡਾ ਕਾਰਨ ਸਾਹਮਣੇ ਆ ਗਿਆ ਹੈ। ਕੇਜਰੀਵਾਲ ਦੀ ਜਨਮ ਕੁੰਡਲੀ 'ਚ ਚੰਦਰਮਾ ਤੋਂ ਅੱਠਵੇਂ ਭਾਵ 'ਚ ਆਇਆ ਸ਼ਨੀ ਉਨ੍ਹਾਂ 'ਤੇ ਸਿਆਸੀ ਰੂਪ 'ਚ ਭਾਰੀ ਪੈ ਰਿਹਾ ਹੈ। ਦਰਅਸਲ, ਸ਼ਨੀ ਦਾ ਇਹ ਗੋਚਰ 27 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਸ਼ਨੀ 30 ਮਹੀਨੇ ਇਕ ਰਾਸ਼ੀ 'ਚ ਰਹਿੰਦਾ ਹੈ। ਸ਼ਨੀ ਦੀ ਢੱਈਆ ਸ਼ੁਰੂ ਹੁੰਦੇ ਹੀ ਕੇਜਰੀਵਾਲ ਨੂੰ ਪਹਿਲਾਂ ਪੰਜਾਬ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਹੁਣ ਦਿੱਲੀ ਨਗਰ ਨਿਗਮ ਚੋਣਾਂ ਵਿਚ ਮਿਲੀ ਕਰਾਰੀ ਹਾਰ ਦਾ ਕਾਰਨ ਵੀ ਸ਼ਨੀ ਦੀ ਢੱਈਆ ਨੂੰ ਹੀ ਮੰਨਿਆ ਜਾ ਰਿਹਾ ਹੈ। ਜੋਤਸ਼ੀ ਦਾ ਗਿਆਨ ਰੱਖਣ ਵਾਲਿਆਂ ਨੇ ਪਹਿਲਾਂ ਹੀ ਇਹ ਗੱਲ ਸਾਫ ਕਰ ਦਿੱਤੀ ਸੀ ਕਿ 23 ਅਪਰੈਲ ਨੂੰ ਹੋਣ ਵਾਲੇ ਐੱਮ. ਸੀ. ਡੀ. ਚੋਣਾਂ ਵਿਚ ਸ਼ਨੀ ਦੇਵ ਆਪਣਾ ਅਸਰ ਦਿਖਾਉਣਗੇ ਅਤੇ ਆਮ ਆਦਮੀ ਪਾਰਟੀ ਨੂੰ ਐੱਮ. ਸੀ. ਡੀ. ਚੋਣਾਂ 'ਚ ਵੀ ਉਮੀਦ ਮੁਤਾਬਕ ਨਤੀਜੇ ਨਹੀਂ ਮਿਲਣਗੇ।
ਜੋਤਸ਼ੀ ਦੀ ਵੈਬਸਾਈਟ ਐਕਸਟ੍ਰੋਸੇਜ 'ਤੇ ਉਪਲੱਬਧ ਡਾਟੇ ਮੁਤਾਬਕ, ਕੇਜਰੀਵਾਲ ਦਾ ਜਨਮ 16 ਅਗਸਤ 1968 ਨੂੰ ਰਾਤ ਪੌਣੇ 12 ਵਜੇ ਦੇ ਕਰੀਬ ਹਿਸਾਰ 'ਚ ਹੋਇਆ ਸੀ ਅਤੇ ਉਨ੍ਹਾਂ ਦੀ ਕੁੰਡਲੀ 'ਚ ਚੰਦਰਮਾ ਬਰਿੱਖ ਰਾਸ਼ੀ 'ਚ ਹੈ ਅਤੇ ਸ਼ਨੀ ਇਸ ਸਮੇਂ ਬਰਿੱਖ ਰਾਸ਼ੀ 'ਚ ਅੱਠਵੇਂ ਭਾਵ ਗੋਚਰ ਕਰ ਰਿਹਾ ਹੈ। ਕੇਜਰੀਵਾਲ ਦੀ ਕੁੰਡਲੀ 'ਚ ਇਸ ਸਮੇਂ ਗੁਰੂ ਦੀ ਮਹਾਦਸ਼ਾ ਦੇ ਮੱਧ ਚੰਦਰਮਾ ਦੀ ਅੰਤਰਦਸ਼ਾ ਚੱਲ ਰਹੀ ਹੈ, ਜਿਹੜੀ ਕੱਲ ਸਮਾਪਤ ਹੋ ਜਾਵੇਗੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਕੁੰਡਲੀ 'ਚ ਗੁਰੂ ਦੇ ਮੱਧ ਮੰਗਲ ਦੀ ਅੰਤਰਦਸ਼ਾ ਸ਼ੁਰੂ ਹੋ ਜਾਵੇਗੀ। ਮੰਗਲ ਕੇਜਰੀਵਾਲ ਦੀ ਕੁੰਡਲੀ 'ਚ ਅੱਠਵੇਂ ਅਤੇ ਬਾਰ੍ਹਵੇਂ ਭਾਵ ਦਾ ਸਵਾਮੀ ਹੈ ਅਤੇ ਕੁੰਡਲੀ 'ਚ ਮੰਗਲ ਨੀਚ ਰਾਸ਼ੀ 'ਚ ਬੈਠਾ ਹੈ। ਲਿਹਾਜ਼ਾ ਇਹ ਅੰਤਰਦਸ਼ਾ ਵੀ ਕੇਜਰੀਵਾਲ ਲਈ ਚੰਗੀ ਨਹੀਂ ਰਹਿਣ ਵਾਲੀ।
ਜੰਮੂ-ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ
NEXT STORY