ਪਾਨੀਪਤ— ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਰਾਮ ਰਹੀਮ ਦੇ ਇਕ ਸੱਦੇ 'ਤੇ ਉਨ੍ਹਾਂ ਦੇ ਭਗਤਾਂ ਨੇ ਕਮਾਲ ਕਰ ਦਿੱਤਾ। ਸੰਤ ਰਾਮ ਰਹੀਮ ਨੇ ਪਾਨੀਪਤ ਵਿਚ ਸਫਾਈ ਦੀ ਮਹਾਮੁਹਿੰਮ ਚਲਾਈ ਤਾਂ ਉਨ੍ਹਾਂ ਦੇ ਚਾਰ ਲੱਖ ਭਗਤਾਂ ਨੇ ਖੇਤਰ ਦੀ ਗਲੀ-ਗਲੀ, ਚੱਪਾ-ਚੱਪਾ ਸਾਫ ਕਰ ਦਿੱਤਾ। ਇਨ੍ਹਾਂ ਭਗਤਾਂ ਵਿਚ ਕਈ ਲੋਕ ਹਾਈ ਪ੍ਰੋਫਾਈਲ ਵੀ ਸਨ। ਕਈ ਲੋਕ ਵਿਦੇਸ਼ੀ ਸਨ। ਕੋਈ ਦੁਬਈ ਤੋਂ ਆਇਆ ਸੀ ਤੇ ਕੋਈ ਸਿੰਗਾਪੁਰ ਤੋਂ ਤੇ ਕੋਈ ਕਿਸੇ ਹੋਰ ਦੇਸ਼ ਤੋਂ ਪਰ ਰਾਮ ਰਹੀਮ ਦੇ ਇਕ ਵਾਰ ਕਹਿਣ ਉਨ੍ਹਾਂ ਦੇ ਇਹ ਹਾਈ ਪ੍ਰੋਫਾਈਲ ਭਗਤ ਗੰਦੇ ਨਾਲਿਆਂ ਵਿਚ ਉਤਰ ਗਏ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ।
ਦੇਸ਼ ਭਰ ਵਿਚ ਡੇਰਾ ਸੱਚਾ ਸੌਦਾ ਦੇ ਭਗਤਾਂ ਦੀ ਕੋਈ ਕਮੀ ਨਹੀਂ ਹੈ। ਜੋ ਕੰਮ ਸਰਕਾਰ ਨੂੰ ਕਰਵਾਉਣ ਲਈ ਕਰੋੜਾਂ ਰੁਪਏ ਖਰਚਣੇ ਪੈਣੇ ਸੀ, ਉਹ ਕੰਮ ਭਗਤੀ ਦੀ ਸ਼ਕਤੀ ਨੇ ਫਰੀ 'ਚ ਕਰਵਾ ਦਿੱਤਾ। ਇਸ ਮੌਕੇ 61,617 ਲੋਕਾਂ ਨੇ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਲਈ ਸਹੁੰ ਪੱਤਰ ਵੀ ਭਰਿਆ। ਸਫਾਈ ਮੁਹਿੰਮ ਵਿਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਫਾਈ ਕਰਨ ਵਾਲਿਆਂ ਵਿਚ ਵੱਡੇ ਬਜ਼ੁਰਗ, ਬੱਚੇ ਇੱਥੋਂ ਤੱਕ ਕਿ ਨਵੇਂ ਵਿਆਹੇ ਜੋੜੇ ਵੀ ਦਿਖਾਈ ਦਿੱਤੇ।
ਡੇਰਾ ਮੁਖੀ ਰਾਮ ਰਹੀਮ ਨੇ ਇਸ ਮੌਕੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਗੰਗਾ-ਯਮੁਨਾ ਦੀ ਸਫਾਈ ਦੇ ਕੰਮ ਦੇ ਦਿੱਤਾ ਜਾਵੇ ਅਤੇ ਉਹ ਇਕ ਪੈਸਾ ਲਏ ਬਿਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨਗੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਜੰਮੂ-ਕਸ਼ਮੀਰ: ਹੰਦਵਾੜਾ ਮੁੱਠਭੇੜ 'ਚ 4 ਅੱਤਵਾਦੀ ਢੇਰ
NEXT STORY