ਸੂਰਤ (ਗੁਜਰਾਤ)— ਸੂਰਤ ਦੇ ਉਮਰਾਵਾੜਾ ਇਲਾਕੇ 'ਚ 2 ਇਮਾਰਤਾਂ ਨੂੰ ਜੋੜਨ ਵਾਲੇ ਇਕ ਛੱਜੇ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਦੇਰ ਰਾਤ ਜਦੋਂ ਕੁਝ ਵਾਸੀ ਛੱਜੇ 'ਤੇ ਬੈਠੇ ਹੋਏ ਸਨ, ਉਸੇ ਸਮੇਂ ਉਹ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ। ਸੂਰਤ ਨਗਰ ਨਿਗਮ ਦੇ ਕਮਿਸ਼ਨਰ ਐੱਮ. ਥੇਨਾਰਸਨ ਨੇ ਦੱਸਿਆ ਕਿ ਸ਼ਹਿਰ ਦੇ ਨਗਰ ਨਿਗਮ ਨੇ ਕਰੀਬ 4 ਦਹਾਕੇ ਪਹਿਲਾਂ ਇਲਾਕੇ 'ਚ ਇਮਾਰਤਾਂ ਦਾ ਨਿਰਮਾਣ ਝੁੱਗੀ ਬਸਤੀ ਮੁੜ ਵਸੇਬੇ ਪ੍ਰੋਗਰਾਮ ਦੇ ਅਧੀਨ ਕਰਵਾਇਆ ਸੀ। ਇਹ ਇਮਾਰਤਾਂ ਖਸਤਾ ਹਾਲਤ 'ਚ ਹਨ।
ਥੇਨਾਰਾਸਨ ਨੇ ਦੱਸਿਆ,''ਐੱਸ.ਐੱਮ.ਸੀ. ਨੇ ਇਮਾਰਤਾਂ 'ਚ ਰਹਿਣ ਵਾਲੇ ਵਾਸੀਆਂ ਨੂੰ 2014 'ਚ ਉੱਥੋਂ ਹਟ ਜਾਣ ਦਾ ਨੋਟਿਸ ਦਿੱਤਾ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਖੁਦ ਤੋਂ ਇਮਾਰਤਾਂ ਦਾ ਨਿਰਮਾਣ ਅਤੇ ਮੁੜ ਵਿਕਾਸ ਕਰਨ ਲਈ ਕਿਹਾ ਗਿਆ। ਕੁਝ ਇਮਾਰਤਾਂ ਦਾ ਮੁੜ ਨਿਰਮਾਣ ਕੀਤਾ ਵੀ ਗਿਆ, ਜਿਸ 'ਚ ਕੁਝ ਵਾਸੀ ਰਹਿ ਰਹੇ ਹਨ।'' ਪੁਲਸ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਤਿੰਨ ਪੀੜਤਾਂ ਦੀ ਪਛਾਣ ਸ਼ਮੂਮ ਸ਼ੇਖ ਰਫੀਕ (40), ਰਿਜਵਾਨਬਾਨੂੰ ਸਈਦ (42) ਅਤੇ ਜਮੀਲਾਬਾ ਅਬਦੁੱਲ ਹਲੀਮ (45) ਦੇ ਰੂਪ 'ਚ ਕੀਤੀ ਗਈ ਹੈ, ਇਨ੍ਹਾਂ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਹੋਈ। ਐੱਸ.ਐੱਮ.ਸੀ. ਦੇ ਕਮਿਸ਼ਨਰ ਨੇ ਦੱਸਿਆ ਕਿ ਜ਼ਖਮੀ ਵਿਅਕਤੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪਿਛਲੇ 4 ਸਾਲਾਂ ਦੌਰਾਨ ਲੇਹ ਦਾ ਤਾਪਮਾਨ ਰਿਹਾ ਸਭ ਤੋਂ ਘੱਟ
NEXT STORY