ਮੁੰਬਈ— ਹਿੰਦੀ ਸਿਨੇਮਾ ਦੇ ਬੇਹੱਦ ਮਸ਼ਹੂਰ ਅਭਿਨੇਤਾ ਅਤੇ ਸੰਸਦ ਮੈਂਬਰ ਵਿਨੋਦ ਖੰਨਾ ਦਾ ਵੀਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। 70 ਸਾਲਾ ਵਿਨੋਦ ਖੰਨਾ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਬੀਮਾਰ ਵਿਨੋਦ ਖੰਨਾ ਦੀ ਤਸਵੀਰ ਸਾਹਮਣੇ ਆਈ ਸੀ ਤਾਂ ਇਹ ਕਿਹਾ ਗਿਆ ਸੀ ਕਿ ਉਹ ਬੇਹੱਦ ਬੀਮਾਰ ਹਨ। ਇਸ ਦੇ 2 ਦਿਨਾਂ ਬਾਅਦ ਸੋਸ਼ਲ ਮੀਡੀਆ 'ਚ ਉਨ੍ਹਾਂ ਦੀ ਮੌਤ ਦੀ ਅਫਵਾਹ ਅੱਗ ਦੀ ਤਰ੍ਹਾਂ ਫੈਲ ਗਈ।
ਵਿਨੋਦ ਖੰਨਾ ਦੀ ਮੌਤ ਦੀ ਖਬਰ ਸੁਣ ਮੇਘਾਲਿਆ 'ਚ ਭਾਜਪਾ ਨੇਤਾਵਾਂ ਨੇ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਤੱਕ ਦੇ ਦਿੱਤੀ ਸੀ ਪਰ ਥੋੜ੍ਹੀ ਹੀ ਦੇਰ 'ਚ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਜਲਦ ਹੀ ਮੁਆਫ਼ੀ ਵੀ ਮੰਗ ਲਈ। ਮੇਘਾਲਿਆ ਭਾਜਪਾ ਵਿੰਗ ਨੇ ਉਦੋਂ ਕਿਹਾ ਸੀ ਕਿ ਗਲਤ ਰਿਪੋਰਟ ਦੇ ਆਧਾਰ 'ਤੇ ਅਸੀਂ ਸ਼ਰਧਾਂਜਲੀ ਦੇ ਦਿੱਤੀ ਸੀ ਪਰ ਹੁਣ ਅਸੀਂ ਇਹ ਸਾਫ ਕਰਨਾ ਚਾਹੁੰਦੇ ਹਾਂ ਕਿ ਵਿਨੋਦ ਖੰਨਾ ਦੀ ਹਾਲਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਠੀਕ ਹਨ। ਭਾਜਪਾ ਜਨਰਲ ਸਕੱਤਰ ਡੇਵਿਡ ਖਾਰਸਤੀ ਨੇ ਉਦੋਂ ਸਫਾਈ ਦਿੱਤੀ ਸੀ ਕਿ ਸੋਸ਼ਲ ਮੀਡੀਆ 'ਤੇ ਖਬਰ ਦੇਖ ਕੇ ਅਸੀਂ ਗਲਤੀ ਨਾਲ ਵਿਨੋਦ ਖੰਨਾ ਲਈ ਮੌਨ ਧਾਰਨ ਕਰ ਲਿਆ, ਅਸੀਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਵਿਨੋਦ 4 ਵਾਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਭਾਜਪਾ ਤੋਂ ਹੀ ਸ਼ੁਰੂ ਕੀਤਾ ਸੀ।
ਪੀ.ਐਮ ਮੋਦੀ ਨੇ ਵੀਰਭੱਦਰ 'ਤੇ ਕੱਸਿਆ ਸ਼ਿਕੰਜਾ, ਸ਼ਾਇਦ ਹੀ ਕਿਸੇ ਸੀ.ਐਮ ਨੇ ਵਕੀਲਾਂ ਵਿਚਕਾਰ ਇੰਨਾ ਸਮੇਂ ਬਿਤਾਇਆ ਹੋਵੇ
NEXT STORY