ਪੁੰਛ—ਪਿਕਨਿਕ ਮਨਾਉਣ ਜਾ ਰਹੇ ਸਕੂਲੀ ਵਿਦਿਆਰਥੀਆਂ ਨਾਲ ਵੱਡਾ ਹਾਦਸਾ ਹੋਇਆ ਹੈ। ਮੁਗਲ ਰੋਡ 'ਤੇ ਸਥਿਤ ਪੀਰ ਦੀ ਗਲੀ ਜਾ ਰਹੇ 38 ਬੱਚਿਆਂ ਨੂੰ ਦਰਦਨਾਕ ਮੌਤ ਮਿਲਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੌਰੀ ਦੇ ਇਕ ਨਿੱਜੀ ਸਕੂਲ ਦੇ ਬੱਚੇ ਇੱਥੇ ਪਿਕਨਿਕ ਮਨਾਉਣ ਦੇ ਲਈ ਜਾ ਰਹੇ ਸੀ ਕਿ ਉਨ੍ਹਾਂ ਦੀ ਬੱਸ ਮਾਨਸਰ ਮੋਡ 'ਤੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਕੇ 500 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਹੈ। ਜ਼ਖਮੀ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਲਿਆਇਆ ਗਿਆ ਹੈ, ਜਿੱਥੇ ਉਨ੍ਹਾਂ 'ਚੋਂ ਕੁਝ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਫਿਲਹਾਰ ਬਚਾਅ ਕੰਮ ਜਾਰੀ ਹੈ।
ਪਤੀ ਨੂੰ 8ਵੇਂ ਬੱਚੇ ਦੇ ਜਨਮ ਦਾ ਵਿਰੋਧ ਕਰਨਾ ਪਿਆ ਭਾਰੀ, ਪਤਨੀ ਨੇ ਪਹੁੰਚਾ ਦਿੱਤਾ ਜੇਲ
NEXT STORY