ਪਾਨੀਪਤ— ਸਲਮਾਨ ਖਾਨ ਦੇ ਸ਼ੋਅ 'ਬਿਗ ਬੌਸ-10' ਦੇ ਸਵਾਮੀ ਓਮ ਨੇ ਭਾਜਪਾ ਦੀ ਇਕ ਮਹਿਲਾ ਵਿਧਾਇਕ ਦੇ ਭਰਾ ਸਮੇਤ ਕੁਝ ਲੋਕਾਂ 'ਤੇ ਗਨ ਪੁਆਇੰਟ ਕਰ ਕੇ ਲੁੱਟ ਦਾ ਦੋਸ਼ ਲਾਇਆ ਹੈ। ਘਟਨਾ ਹਰਿਆਣਾ ਦੇ ਪਾਨੀਪਤ ਦੀ ਹੈ। ਸਵਾਮੀ ਓਮ ਨੇ ਸ਼ਹਿਰ ਦੇ ਅਧੀਨ ਸੈਕਟਰ-6 ਪੁਲਸ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ 26 ਮਾਰਚ ਦੀ ਰਾਤ 11 ਵਜੇ ਆਪਣੇ ਰਿਸ਼ਤੇਦਾਰ ਦੀ ਕੋਠੀ 'ਤੇ ਰੁਕੇ ਸਨ। ਉਦੋਂ ਅਕਸ਼ੇ ਗਾਬਾ, ਪਾਰਥ, ਅੰਕੁਸ਼ ਜੈਨ, ਪ੍ਰਫੁੱਲ, ਕਰਨ ਅਤੇ ਇਕ ਹੋਰ ਨੌਜਵਾਨ ਕਾਲੇ ਰੰਗ ਦੀ ਕਾਰ 'ਤੇ ਆਏ। ਗੇਟ 'ਤੇ ਤਾਲਾ ਲੱਗਾ ਸੀ ਅਤੇ ਨੌਜਵਾਨ ਗੇਟ ਟੱਪ ਕੇ ਅੰਦਰ ਆ ਗਏ। ਸਵਾਮੀ ਓਮ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਬੇਸਬਾਲ ਦੇ ਸਟਿਕ ਨਾਲ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਮਰੇ 'ਆ ਗਏ। ਉਨ੍ਹਾਂ ਨੇ ਰਿਵਾਲਵਰ ਅਤੇ ਚਾਕੂ ਨਾਲ ਉਸ ਦੇ ਪੇਟ ਅਤੇ ਛਾਤੀ 'ਤੇ ਰੱਖ ਕੇ 30 ਹਜ਼ਾਰ ਰੁਪਏ ਲੁੱਟ ਲਏ। ਇਸ 'ਚ ਸਾਰੇ 15 ਨੋਟ 2-2 ਹਜ਼ਾਰ ਦੇ ਸਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਓਮ ਜੀ ਨੇ ਵਾਰਦਾਤ ਦੀ ਸੂਚਨਾ 100 ਨੰਬਰ 'ਤੇ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਡੀ.ਐੱਸ.ਪੀ. (ਸ਼ਹਿਰ) ਆਤਮਾਰਾਮ ਨੇ ਪੁੱਜ ਕੇ ਜਾਂਚ ਕੀਤੀ।
ਸਵਾਮੀ ਓਮ 'ਬਿਗ ਬੌਸ-10' ਤੋਂ ਚਰਚਾ 'ਚ ਆਏ। ਉਨ੍ਹਾਂ ਦੀ ਕਈ ਹਰਕਤਾਂ 'ਤੇ ਸਵਾਲ ਵੀ ਉੱਠੇ ਸਨ। ਸਵਾਮੀ ਓਮ 'ਤੇ ਇਕ ਔਰਤ ਨੇ ਦੋਸ਼ ਲਾਇਆ ਸੀ ਕਿ ਸਵਾਮੀ ਅਤੇ ਉਨ੍ਹਾਂ ਦੇ ਸਹਿਯੋਗੀ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ। ਬਿਗ ਬੌਸ ਦੇ ਇਕ ਟਾਸਕ ਦੌਰਾਨ ਸਵਾਮੀ ਓਮ ਬਾਥਰੂਮ ਇਸਤੇਮਾਲ ਕਰਨਾ ਚਾਹੁੰਦੇ ਸਨ ਪਰ ਮਨਵੀਰ ਨੇ ਉਨ੍ਹਾਂ ਤੋਂ 100 ਰੁਪਏ ਮੰਗੇ। ਇਸ ਤੋਂ ਸਵਾਮੀ ਨੇ ਇਕ ਮਗ 'ਚ ਹੀ ਪਿਸ਼ਾਬ ਕਰ ਦਿੱਤਾ ਅਤੇ ਬਿਨਾਂ ਹੱਥ ਸਾਫ ਕੀਤੇ ਰਸੋਈ ਦੇ ਸਾਮਾਨਾਂ ਨੂੰ ਵੀ ਛੂਹਿਆ। ਸਵਾਮੀ ਓਮ ਨੇ ਇਕ ਵੀਡੀਓ 'ਚ ਕਿਹਾ ਸੀ ਕਿ ਉੱਤਰੀ ਭਾਰਤ 'ਚ ਭੂਚਾਲ ਇਸ ਲਈ ਆਇਆ ਹੈ, ਕਿਉਂਕਿ ਬਿਗ ਬੌਸ 'ਚ ਉਨ੍ਹਾਂ ਨਾਲ ਖਰਾਬ ਵਤੀਰਾ ਕੀਤਾ ਗਿਆ। ਨਵੰਬਰ 2008 'ਚ ਸਵਾਮੀ ਦੇ ਛੋਟੇ ਭਰਾ ਪ੍ਰਮੋਦ ਝਾ ਨੇ ਦੋਸ਼ ਲਾਇਆ ਸੀ ਕਿ ਬਾਬਾ ਓਮ ਜੀ ਨੇ ਲੋਧੀ ਕਾਲੋਨੀ ਸਥਿਤ ਉਨ੍ਹਾਂ ਦੀ ਸਾਈਕਲ ਦੀ ਦੁਕਾਨ ਦਾ ਤਾਲਾ ਤੋੜਿਆ ਅਤੇ ਚੋਰੀ ਕੀਤੀ। ਸਵਾਮੀ ਨੇ ਬਿਗ ਬੌਸ 'ਚ ਸਲਮਾਨ ਨੂੰ ਆਈ.ਐੱਸ.ਆਈ. ਏਜੰਟ ਤੱਕ ਦੱਸ ਦਿੱਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਐਂਕਰ ਦੇ ਉੱਪਰ ਪਾਣੀ ਸੁੱਟ ਦਿੱਤਾ ਸੀ।
ਤੇਜ ਪ੍ਰਤਾਪ ਨੇ ਬਣਾਇਆ ਡੀ.ਐਸ.ਐਸ., ਭਾਜਪਾ ਨੇ ਕਿਹਾ, ਪਹਿਲਾਂ ਆਰ.ਐਸ.ਐਸ. ਤੋਂ ਲਓ ਟ੍ਰੇਨਿੰਗ
NEXT STORY