ਮੱਧ ਪ੍ਰਦੇਸ਼— ਮੱਧ ਪ੍ਰਦੇਸ਼ 'ਚ ਸ਼ਿਵਰਾਜ ਸਰਕਾਰ ਦੀ ਮੰਤਰੀ ਵੋਟਰਾਂ ਨੂੰ ਧਮਕਾਉਣ ਦਾ ਕੰਮ ਕਰ ਰਹੀ ਹੈ। ਉਹ ਵੋਟਰਾਂ ਨੂੰ ਧਮਕੀ ਦੇ ਰਹੀ ਹੈ ਕਿ ਕਮਲ ਨੂੰ ਵੋਟ ਦਿਓ ਨਹੀਂ ਤਾਂ ਰਾਜ ਸਰਕਾਰ ਇਲਾਕੇ 'ਚ ਵਿਕਾਸ ਦੇ ਕੰਮ ਨਹੀਂ ਕਰੇਗੀ। ਦਰਅਸਲ ਮੰਤਰੀ ਯਸ਼ੋਦਰਾ ਰਾਜੇ ਸਿੰਧੀਆ ਸ਼ਿਵਪੁਰੀ ਦੇ ਕੋਲਾਰਸ ਉਪ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਲਈ ਪਡੋਰਾ ਪਿੰਡ ਪੁੱਜੀ ਸੀ।
ਪਿੰਡ ਦੇ ਪਿਛੜੇਪਨ ਨੂੰ ਵੀ ਨਹੀਂ ਕੀਤਾ ਜਾਵੇਗਾ ਦੂਰ
ਆਪਣੇ ਸੋਧ 'ਚ ਮੰਤਰੀ ਨੇ ਕਿਹਾ ਕਿ ਜੇਕਰ ਕਾਂਗਰਸ ਦਾ ਵਿਧਾਇਕ ਚੁਣਿਆ ਤਾਂ ਨਾ ਮਕਾਨ ਮਿਲੇਗਾ ਨਾ ਚੁੱਲ੍ਹਾ ਦੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਵੋਟ ਨਹੀਂ ਦਿੱਤਾ ਤਾਂ ਪਾਣੀ ਵੀ ਨਹੀਂ ਦਿੱਤਾ ਜਾਵੇਗਾ, ਨਾਲ ਹੀ ਪਿੰਡ 'ਚ ਜੋ ਪਿਛੜਾਪਨ ਹੈ ਉਹ ਵੀ ਕਦੇ ਦੂਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਕੋਲਾਰਸ ਪਾਣੀ ਦੀ ਭਿਆਨਕ ਸਮੱਸਿਆ ਨਾਲ ਜੂਝ ਰਿਹਾ ਹੈ।
ਭਾਜਪਾ ਨੂੰ ਵੋਟ ਦੇਣ 'ਤੇ ਹੀ ਮਿਲੇਗਾ ਚੁੱਲ੍ਹਾ
ਯਸ਼ੋਦਰਾ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਕਿਹਾ ਕਿ ਚੁੱਲ੍ਹੇ ਦੀ ਯੋਜਨਾ ਕਿਉਂ ਨਹੀਂ ਆਈ ਤੁਹਾਡੇ ਕੋਲ? ਭਾਰਤੀ ਜਨਤਾ ਪਾਰਟੀ ਯਾਨੀ ਕਮਲ ਦੀ ਯੋਜਨਾ ਹੈ। ਤੁਸੀਂ ਪੰਜੇ 'ਚ ਵੋਟ ਦੇਵੋਗੇ ਤਾਂ ਤੁਹਾਡੇ ਕੋਲ ਇਹ ਆਏਗੀ ਨਹੀਂ। ਜੇਕਰ ਤੁਸੀਂ ਕਮਲ ਨੂੰ ਵੋਟ ਦੇਵੋਗੇ ਤਾਂ ਤੁਹਾਡੇ ਕੋਲ ਆਏਗੀ, ਸਿੱਧੀ ਜਿਹੀ ਗੱਲ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮੱਧ ਪ੍ਰਦੇਸ਼ ਦੇ ਮੰਤਰੀ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਹੋਣ, ਇਸ ਤੋਂ ਪਹਿਲਾਂ ਵੀ ਸ਼ਿਵਰਾਜ ਸਰਕਾਰ ਦੇ ਮੰਤਰੀ ਵਿਵਾਦਪੂਰਨ ਬਿਆਨ ਦੇ ਚੁਕੇ ਹਨ।
ਤਾਜ ਮਹਿਲ ਦਾ ਦੀਦਾਰ ਕਰ ਕੇ ਬਾਗੋ-ਬਾਗ ਹੋਇਆ ਟਰੂਡੋ ਪਰਿਵਾਰ
NEXT STORY