ਗਯਾ— ਬਿਹਾਰ ਦੇ ਗਯਾ ਤੋਂ ਸੰਸਦ ਮੈਂਬਰ ਹਰੀ ਮਾਂਝੀ ਦੇ ਪੁੱਤਰ ਰਾਹੁਲ ਮਾਂਝੀ ਨੂੰ ਉਸ ਦੇ ਇਕ ਦੋਸਤ ਨਾਲ ਸ਼ਰਾਬ ਪੀਣ ਦੇ ਦੋਸ਼ ਵਿਚ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਮੈਡੀਕਲ ਕਾਲਜ ਥਾਣਾ ਮੁਖੀ ਲਾਲ ਬਿਹਾਰੀ ਪਾਸਵਾਨ ਨੇ ਦੱਸਿਆ ਕਿ ਰਾਹੁਲ ਅਤੇ ਉਸ ਦੇ ਦੋਸਤ ਨੂੰ ਪੁਲਸ ਨੇ ਕਲ ਨਾਮਾ ਪਿੰਡ ਵਿਚੋਂ ਸ਼ਰਾਬੀ ਹਾਲਤ ਵਿਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ 5 ਅਪ੍ਰੈਲ 2016 ਤੋਂ ਪੂਰਨ ਸ਼ਰਾਬਬੰਦੀ ਲਾਗੂ ਹੈ।
ਓਧਰ ਭਾਜਪਾ ਸੰਸਦ ਮੈਂਬਰ ਹਰੀ ਮਾਂਝੀ ਨੇ ਇਸ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਸਿਆਸੀ ਬਦਲਾ ਲੈਣ ਲਈ ਉਨ੍ਹਾਂ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੋਧ ਗਯਾ ਥਾਣਾ ਖੇਤਰ ਦੇ ਨਾਮਾ ਪਿੰਡ ਵਿਚ ਵੱਡੇ ਪੈਮਾਨੇ 'ਤੇ ਨਾਜਾਇਜ਼ ਸ਼ਰਾਬ ਬਣਾਏ ਜਾਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਇਸ ਬਾਰੇ ਉਨ੍ਹਾਂ ਨੇ ਮਗਧ ਖੇਤਰ ਦੇ ਡੀ. ਜੀ. ਪੀ. ਨੂੰ ਸੂਚਿਤ ਕੀਤਾ ਸੀ।
ਅਰੁਣਾਚਲ 'ਚ ਅੰਸ਼ਕ ਤੇ ਮੇਘਾਲਿਆ 'ਚ ਪੂਰੀ ਤਰ੍ਹਾਂ ਖਤਮ ਹੋਇਆ ਅਫਸਪਾ
NEXT STORY