ਇੰਦੌਰ- ਸ਼ਨੀਵਾਰ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਭਰਾਵਾਂ ਨੇ ਆਪਣੀ ਸੱਕੀ ਭੈਣ ਦਾ ਆਪਣੇ ਹੱਥੀ ਸੁਹਾਗ ਉੱਜਾੜ ਦਿੱਤਾ। ਇਸ ਦੇ ਪਿੱਛੇ ਦਾ ਕਾਰਨ ਸੀ ਕਿ ਭੈਣ ਨੇ ਲਵ ਮੈਰਿਜ ਕਰਵਾਈ ਸੀ, ਜਿਸ ਕਾਰਨ ਉਹ ਉਸ ਨੂੰ ਨਾਰਾਜ਼ ਸਨ। ਰੱਖੜੀ ਵਾਲੇ ਦਿਨ ਇਸ ਦਿਲ ਦਹਿਲਾ ਦੇਣ ਵਾਲੇ ਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਤੇ ਹਰ ਕੋਈ ਇਸ ਗੱਲ ਤੋਂ ਹੈਰਾਨ ਹੈ।
ਦਰਅਸਲ ਇੰਦੌਰ ਦੇ ਰਹਿਣ ਵਾਲੀ ਅਰਚਨਾ ਨੇ ਇਕ ਸਾਲ ਪਹਿਲਾਂ ਹੇਮੇਂਦਰ ਨਾਂ ਦੇ ਲੜਕੇ ਨਾਲ ਲਵ ਮੈਰਿਜ ਕਰਵਾ ਲਈ ਸੀ। ਦੋਵੇਂ ਇਕੱਠੇ ਸਕੂਲ ਅਤੇ ਕਾਲਜ ਪੜ੍ਹਦੇ ਸਨ। ਅਰਚਨਾ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਰਾਜ਼ ਸਨ। ਰੱਖੜੀ ਵਾਲੇ ਦਿਨ ਭਰਾਵਾਂ ਨੇ ਭੈਣ ਨੂੰ ਪੇਕੇ ਘਰ ਬੁਲਾਇਆ। ਇਸ ਸਾਰੀ ਦਾਸਤਾਂ ਨੂੰ ਬਿਆਨ ਕੀਤਾ ਹੈ, ਹੇਮੇਂਦਰ ਦੀਆਂ ਭੂਆਂ ਦੀਆਂ ਬੇਟੀਆਂ ਨੇ। ਉਨ੍ਹਾਂ ਨੇ ਕਿਹਾ ਕਿ ਭਰਾ ਹੇਮੇਂਦਰ ਅਤੇ ਭਾਬੀ ਅਰਚਨਾ ਸਾਨੂੰ ਬਾਈਕ 'ਤੇ ਬੈਠਾ ਕੇ ਭਾਬੀ ਦੇ ਘਰ ਲੈ ਗਏ। ਜਿਵੇਂ ਹੀ ਭਾਬੀ ਉੱਥੇ ਪਹੁੰਚੀ ਤਾਂ ਭਰਾ ਹੇਮੇਂਦਰ ਨੂੰ ਦੇਖ ਕੇ ਭਾਬੀ ਦੇ ਪਾਪਾ ਗੁੱਸੇ ਹੋ ਗਏ।
ਪਰ ਭਾਬੀ ਦੇ ਭਰਾ ਆਪਣੀ ਭੈਣ ਨੂੰ ਅੰਦਰ ਲੈ ਗਏ। ਸਭ ਕੁਝ ਠੀਕ-ਠਾਕ ਸੀ। ਰੋਟੀ ਖਾਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਭਾਬੀ ਦੇ ਚਾਚਾ ਜੀ ਆਏ ਤੇ ਉਨ੍ਹਾਂ ਨੇ ਭਰਾ ਹੇਮੇਂਦਰ ਨੂੰ ਖਿੱਚ ਲਿਆ। ਭਾਬੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਭਰਾਵਾਂ ਨੇ ਉਸ ਦੀ ਹੀ ਚੁੰਨੀ ਨਾਲ ਆਪਣੇ ਜੀਜੇ ਦਾ ਗਲ ਘੁੱਟ ਦਿੱਤਾ। ਅਰਚਨਾ ਨੇ ਬਚਾਉਣਾ ਚਾਹਿਆ ਪਰ ਉਨ੍ਹਾਂ ਨੇ ਭਾਬੀ ਦਾ ਵੀ ਗਲਾ ਘੁੱਟ ਦਿੱਤਾ। ਦੋ ਲੋਕ ਭਾਬੀ ਨੂੰ ਪੱਥਰ ਮਾਰ ਰਹੇ ਸੀ।
ਅਰਚਨਾ ਦੀ ਛੋਟੀ ਨਨਾਣ ਨੇ ਦੱਸਿਆ ਕਿ ਭਾਬੀ ਆਪਣੇ ਭਰਾ ਦਾ ਫੋਨ ਆਉਣ 'ਤੇ ਕਾਫੀ ਖੁਸ਼ ਸੀ। ਉਹ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਸੀ। ਭਰਾ ਹੇਮੇਂਦਰ ਨੇ ਭਾਬੀ ਨੂੰ ਸਮਝਾਇਆ ਵੀ ਸੀ ਕਿ ਉੱਥੇ ਜਾਣ ਠੀਕ ਨਹੀਂ ਹੋਵੇਗਾ। ਜਿਸ ਤੋਂ ਬਾਅਦ ਭਾਬੀ ਗੁੱਸਾ ਹੋ ਗਈ। ਇਸ ਤੋਂ ਬਾਅਦ ਭਰਾ ਮੰਨ ਗਏ ਅਤੇ ਭਾਬੀ ਨੇ ਕਿਹਾ ਕਿ ਮੇਰੇ ਭਰਾ ਮੇਰੀ ਉਡੀਕ ਕਰ ਰਹੇ ਹਨ। ਦੋਵੇਂ ਤਿਆਰ ਹੋ ਗਏ ਅਤੇ ਭੂਆ ਦੀਆਂ ਬੇਟੀਆਂ ਨੂੰ ਲੈ ਕੇ ਭਾਬੀ ਆਪਣੇ ਪੇਕੇ ਘਰ ਚਲੀ ਗਈ। ਉੱਥੇ ਹੀ ਅਰਚਨਾ ਦੇ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ। ਅਰਚਨਾ ਗਰਭਵਤੀ ਸੀ, ਉਸ ਨੂੰ ਦੇਖ ਕੇ ਵੀ ਭਰਾਵਾਂ ਨੂੰ ਤਰਸ ਨਹੀਂ ਆਇਆ। ਜੋ ਕਿ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਜ਼ਿੰਦਾ ਫੜੇ ਗਏ ਅੱਤਵਾਦੀ ਸੱਜਾਦ ਦੇ ਪਾਕਿਸਤਾਨੀ ਹੋਣ ਦਾ ਮਿਲਿਆ ਇਕ ਹੋਰ ਸਬੂਤ
NEXT STORY