ਰੁੜਕੀ— ਉਤਰਾਖੰਡ ਦੇ ਰੁੜਕੀ 'ਚ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਜਿੱਥੇ ਦਿੱਲੀ ਦੇਹਰਾਦੂਨ ਮਾਰਗ ਭਗਵਾਨਪੁਰ 'ਚ ਕਿਸ਼ਨਪੁਰ ਪਿੰਡ ਨੇੜੇ ਫੈਕਟਰੀ ਕਰਮਚਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ। ਜਿਸ ਨਾਲ ਇਕ ਮਹਿਲਾ ਕਰਮਚਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 19 ਕਰਮਚਾਰੀ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਮਿੰਨੀ ਬੱਸ ਭਗਵਾਨਪੁਰ ਸਥਿਤ ਪੋ.ਕੈਂਪ ਕੇਮ ਕੰਪਨੀ ਦੀ ਸੀ। ਬੱਸ ਸਵੇਰੇ ਸਾਰੇ ਕਰਮਚਾਰੀਆਂ ਨੂੰ ਲੈ ਕੇ ਫੈਕਟਰੀ ਜਾ ਰਹੀ ਸੀ। ਬੱਸ ਚਾਲਕ ਨੇ ਸਾਹਮਣੇ ਤੋਂ ਆ ਰਹੇ ਬਾਈਕ ਚਾਲਕ ਨੂੰ ਬਚਾਉਣ ਲਈ ਆਪਣਾ ਸੰਤੁਲਨ ਖੋਹ ਬੈਠਾ। ਜਿਸ ਦੇ ਚੱਲਦੇ ਬੱਸ ਦਰਖੱਤ ਨਾਲ ਟਕਰਾ ਕੇ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਇਕ ਔਰਤ ਕਰਮਚਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਚੰਡੀਗੜ੍ਹ ਦੇ ਮੁੰਡੇ ਦੀ ਖੂਨ ਨਾਲ ਲਥਪਥ ਮਿਲੀ ਸੀ ਲਾਸ਼, ਨੀਲੇ ਪੈ ਚੁੱਕੇ ਸਰੀਰ ਨੇ ਖੜ੍ਹੇ ਕੀਤੇ ਕਈ ਸਵਾਲ (ਤਸਵੀਰਾਂ)
NEXT STORY