ਬਕਸਰ— ਬਿਹਾਰ ਦੇ ਬਕਸਰ ਜ਼ਿਲੇ 'ਚ ਡੀ.ਐੱਮ. ਦੇ ਓ.ਐੱਸ.ਡੀ. (ਅਫ਼ਸਰ ਓਨ ਸਪੈਸ਼ਲ ਡਿਊਟੀ) ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਦੀ ਸਵੇਰ ਓ.ਐੱਸ.ਡੀ. ਤੌਕੀਰ ਅਕਰਮ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਜਾਣਕਾਰੀ ਅਨੁਸਾਰ ਅਕਰਮ ਬਕਸਰ ਦੇ ਵੀਰ ਕੁੰਵਰ ਸਿੰਘ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਘਟਨਾ ਦੇ ਬਾਅਦ ਤੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ 'ਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੇਟੇ ਦੀ 8 ਮਹੀਨੇ ਦੀ ਤਨਖਾਹ ਬੰਦ ਸੀ ਅਤੇ ਟਰਾਂਸਫਰ ਲਈ ਉਸ ਤੋਂ ਪੈਸੇ ਮੰਗੇ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਅਗਸਤ ਮਹੀਨੇ 'ਚ ਟਰੇਨ ਤੋਂ ਕੱਟ ਕੇ ਸਾਬਕਾ ਡੀ.ਐੱਮ. ਮੁਕੇਸ਼ ਪਾਂਡੇ ਨੇ ਵੀ ਖੁਦਕੁਸ਼ੀ ਕਰ ਲਈ ਸੀ। ਤੌਕੀਰ ਅਕਰਮ ਉਨ੍ਹਾਂ ਦੇ ਵੀ ਓ.ਐੱਸ.ਡੀ. ਰਹਿ ਚੁਕੇ ਸਨ। ਪੁਲਸ ਵੱਲੋਂ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਸ਼ੇ 'ਚ ਟੱਲੀ ਪਤੀ ਨੇ ਕੁੱਟਮਾਰ ਦੇ ਬਾਅਦ ਚਬਾ ਦਿੱਤਾ ਪਤਨੀ ਦਾ ਨੱਕ
NEXT STORY