ਪੁਣੇ — ਐਕਸੀਡੈਂਟ ਤੋਂ ਬਾਅਦ ਸੜਕ 'ਤੇ ਖੂਨ ਨਾਲ ਲਹੂ-ਲੁਹਾਣ 25 ਸਾਲ ਦੇ ਸਾਫਟਵਿਅਰ ਇੰਜੀਨੀਅਰ ਦੀ ਜਾਨ ਇਸ ਲਈ ਚਲੀ ਗਈ ਕਿਉਂਕਿ ਉਸਨੂੰ ਸਮੇਂ 'ਤੇ ਇਲਾਜ ਨਹੀਂ ਮਿਲਿਆ। ਸੜਕ 'ਤੇ ਖੜ੍ਹੇ ਲੋਕ ਉਸਦੀਆਂ ਤਸਵੀਰਾਂ ਲੈਣ ਦੇ ਚੱਕਰ 'ਚ ਇਹ ਵੀ ਭੁੱਲ ਗਏ ਕਿ ਉਹ ਇਨਸਾਨ ਹੈ ਜਾਨਵਰ ਨਹੀਂ । ਲੋਕਾਂ ਨੂੰ ਵੀਡੀਓ ਬਣਾਉਣਾ ਤਾਂ ਯਾਦ ਰਿਹਾ ਪਰ ਇਲਾਜ ਲਈ ਕੋਈ ਵੀ ਅੱਗੇ ਨਹੀਂ ਆਇਆ।
ਭੋਸਾਰੀ ਦੇ ਰਹਿਣ ਵਾਲੇ ਇਕ ਦੰਦਾਂ ਦੇ ਡਾਕਟਰ ਦੀ ਉਸ 'ਤੇ ਨਜ਼ਰ ਪਈ, ਉਹ ਉਸਦੀ ਸਹਾਇਤਾ ਲਈ ਰੁਕਿਆ। ਉਹ ਉਸਨੂੰ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਕਾਰਤਿਕ ਨੇ ਦੱਸਿਆ ਕਿ, 'ਮੈਂ ਬੁੱਧਵਾਰ ਦੀ ਸਵੇਰ 6.30 ਵਜੇ ਆਪਣੇ ਕਲੀਨਿਕ ਜਾ ਰਿਹਾ ਸੀ ਤਾਂÎ ਮੈਂ ਇੰਦ੍ਰਾਨੀ ਨਗਰ ਦੀ ਨੁੱਕਰ 'ਚ ਭੀੜ ਦੇਖੀ। ਮੈਂ ਦੇਖਿਆ ਕਿ ਜ਼ਖਮੀ ਵਿਅਕਤੀ ਖੂਨ ਨਾਲ ਲਹੂ-ਲੁਹਾਣ ਹੋਇਆ ਸੜਕ 'ਤੇ ਪਿਆ ਹੈ ਅਤੇ ਹਲਕੀ-ਹਲਕੀ ਹੋਸ਼ ਵਿਚ ਵੀ ਸੀ। ਕਾਰਤਿਕ ਨੇ ਦੱਸਿਆ ਕਿ ਸੜਕ 'ਤੇ ਪਏ ਹੋਏ ਵਿਅਕਤੀ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਪਰ ਉਸਦੇ ਹੱਥ ਪੈਰ ਹਿਲ ਰਹੇ ਸਨ, ਲੋਕਾਂ ਨੇ ਉਸਨੂੰ ਘੇਰ ਕੇ ਰੱਖਿਆ ਹੋਇਆ ਸੀ। ਕੁਝ ਲੋਕ ਉਸਦੀ ਫੋਟੋ ਲੈ ਰਹੇ ਸਨ ਅਤੇ ਕੁਝ ਉਸਦੀ ਵੀਡੀਓ ਬਣਾ ਰਹੇ ਸਨ ਪਰ ਕੋਈ ਵੀ ਉਸਨੂੰ ਡਾਕਟਰ ਕੋਲ ਲੈ ਕੇ ਨਹੀਂ ਜਾ ਰਿਹਾ ਸੀ।
ਕਾਰਤਿਕ ਨੇ ਕਿਹਾ, ' ਮੈਂ ਇਕ ਆਟੋ ਰੁਕਵਾਇਆ, ਉਸ ਸਮੇਂ ਆਟੋ ਵਿਚ ਸਵਾਰੀਆਂ ਬੈਠੀਆਂ ਹੋਈਆਂ ਸੀ। ਡਰਾਈਵਰ ਮਦਦਗਾਰ ਸੀ। ਉਸਨੇ ਸਵਾਰੀਆਂ ਨੂੰ ਉਤਰਨ ਲਈ ਕਿਹਾ ਅਤੇ ਜ਼ਖਮੀ ਸਤੀਸ਼ ਨੂੰ ਆਟੋ 'ਚ ਬਠਾਉਣ ਲਈ ਕਿਹਾ। ਹਸਪਤਾਲ ਜਾ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਦਿਨਭਰ ਮਨਾਇਆ ਗਿਆ ਜਸ਼ਨ, ਸ਼ਾਮ ਹੁੰਦੇ ਹੀ ਹਨੇਰੇ 'ਚ ਡੁੱਬ ਗਿਆ ਰਾਸ਼ਟਰਪਤੀ ਦਾ ਪਿੰਡ
NEXT STORY