ਬੈਂਗਲੁਰੂ—ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਇਕ ਵਾਰ ਫਿਰ ਤੋਂ ਕੈਮਰੇ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਝਪਕੀ ਲੈਂਦੇ ਹੋਏ ਕੈਦ ਹੋ ਗਏ। ਕਾਂਗਰਸ ਦੀ ਬੈਂਗਲੁਰੂ 'ਚ ਪ੍ਰੈੱਸ ਕਾਨਫਰੰਸ ਚਲ ਰਹੀ ਸੀ, ਜਿਸ 'ਚ ਮੁੱਖ ਮੰਤਰੀ ਸਿੱਧਰਮਈਆ ਨੇ ਵੀ ਸ਼ਿਰਕਤ ਕੀਤੀ। ਏ.ਆਈ.ਸੀ.ਸੀ. ਦੇ ਜਨਰਲ ਸੈਕੇਟਰੀ ਅਤੇ ਕਰਨਾਟਕ ਦੇ ਪ੍ਰਭਾਰੀ ਵੇਣੂ ਗੋਪਾਲ ਦੇ ਵੱਲੋਂ ਤੋਂ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ ਸੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਮੇਲਨ 'ਚ ਜਦੋਂ ਪਾਰਟੀ ਦੇ ਸੀਨੀਅਰ ਨੇਤਾ ਵੇਣੂਗੋਪਾਲ ਬੋਲ ਰਹੇ ਸੀ। ਉਸ ਦੌਰਾਨ ਮੁੱਖ ਮੰਤਰੀ ਸੌਂਦੇ ਹੋਏ ਨਜ਼ਰ ਆਏ। ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਿੱਧਰਮਈਆ ਦੇ ਨਾਲ ਇਸ ਤਰ੍ਹਾਂ ਦਾ ਅਸਲ 'ਚ ਹੋਇਆ ਹੈ, ਇਸ ਤੋਂ ਪਹਿਲਾਂ ਸਰਵਜਨਿਕ ਮੀਟਿੰਗ ਇੱਥੇ ਤੱਕ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸੋਣ ਨੂੰ ਲੈ ਕੇ ਕਈ ਵਾਰ ਸਿੱਧਰਮਈਆ ਦੀ ਆਲੋਚਨਾ ਹੋ ਚੁੱਕੀ ਹੈ।
ਇਕ ਨਿਊਜ਼ ਏਜੰਸੀ ਦੇ ਮੁਤਾਬਕ ਸਿੱਧਰਮਈਆ ਸਲੀਪਿੰਗ ਡਿਸ ਆਰਡਰ ' ' ਨਾਲ ਪੀੜਤ ਹੈ, ਜਿਸ ਓ.ਐਸ.ਓ. ਦੇ ਨਾਂ ਵੀ ਮੰਨਿਆ ਜਾਂਦਾ ਹੈ। ਇਸ ਨੂੰ ਬੀਮਾਰੀ ਤੋਂ ਉਭਰਨ ਲਈ ਮੁੱਖ ਮੰਤਰੀ ਯੋਗ ਦਾ ਅਭਿਆਸ ਕਰ ਰਹੇ ਹਨ। ਜਾਣਕਾਰੀ ਮੁਤਾਬਕ ਹਾਲ 'ਚ ਉੱਤਰ ਪ੍ਰਦੇਸ਼ 'ਚ ਵੀ ਇਕ ਵਰਕਸ਼ਾਪ ਦੇ ਦੌਰਾਨ ਕਈ ਵਿਧਾਇਕ ਸੌਂਦੇ ਹੋਏ ਦੇਖੇ ਗਏ ਸੀ। ਰਾਹੁਲ ਗਾਂਧੀ ਵੀ ਆਪਣੀ ਝਪਕੀ ਨੂੰ ਲੈ ਕੇ ਕਈ ਵਾਰ ਚਰਚਾ 'ਚ ਆ ਚੁੱਕੇ ਹਨ।
ਲਾਲੂ ਬੋਲੇ- ਤਿੰਨ ਤਲਾਕ, ਤਿੰਨ ਦਲਾਲ ਇਹੀ ਹੈ ਮੋਦੀ ਸਰਕਾਰ ਦੀ ਉਪਲੱਬਧੀ
NEXT STORY