ਹਰਿਦੁਆਰ- ਅਕਸਰ ਸਾਡੀਆਂ ਲਾਪ੍ਰਵਾਹੀ ਕਾਰਨ ਸੜਕ ਹਾਦਸੇ ਹੁੰਦੇ ਹਨ। ਜਿਸ ਕਾਰਨ ਕਈ ਕੀਮਤੀ ਜਾਨਾਂ ਦਾਅ 'ਤੇ ਲੱਗ ਜਾਂਦੀਆਂ ਹਨ। ਕੁਝ ਇਸ ਤਰ੍ਹਾਂ ਹੀ ਹੋਇਆ ਹਰਿਦੁਆਰ 'ਚ। ਜਿੱਥੇ ਇਕ ਬੇਕਾਬੂ ਕਾਰ ਡਰਾਈਵਰ ਨੇ ਇਕ ਸਿਪਾਹੀ ਅਤੇ ਐਸ. ਐਚ. ਓ. ਨੂੰ ਟੱਕਰ ਮਾਰ ਦਿੱਤੀ। ਸੀ. ਸੀ. ਟੀ. ਵੀ. ਫੁਟੇਜ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਕਾਰ ਡਰਾਈਵਰ ਨੇ ਪਹਿਲਾਂ ਇਕ ਸਿਪਾਹੀ ਨੂੰ ਟੱਕਰ ਮਾਰੀ ਤੇ ਫਿਰ ਪਿੱਛੋਂ ਬਾਈਕ 'ਤੇ ਆ ਰਹੇ ਇਕ ਐਸ. ਐਚ. ਓ. ਨੂੰ ਘਸੀਟਦਾ ਹੋਇਆ ਲੈ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਡਰਾਈਵਰ ਨਸ਼ੇ ਵਿਚ ਇੰਨਾ ਕੁ ਟੱਲੀ ਸੀ ਕਿ ਉਸ ਨੂੰ ਖੁਦ ਦੀ ਹੋਸ਼ ਨਹੀਂ ਸੀ। ਕਾਰ ਵਿਚ ਉਸ ਦੀ ਪਤਨੀ ਅਤੇ ਬੱਚੇ ਵੀ ਸਵਾਰ ਸਨ। ਇਸ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਨੇ ਆਪਣੀ ਗਲਤੀ ਵੀ ਮੰਨ ਲਈ ਹੈ। ਹਾਦਸੇ ਵਿਚ ਜ਼ਖਮੀ ਹੋਏ ਸਿਪਾਹੀ ਅਤੇ ਐਸ. ਐਚ. ਓ. ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਕੋਲਕਾਤਾ 'ਚ ਮਿਲੇ ਦੇਸੀ ਬੰਬ, ਧਮਾਕੇ ਕਾਰਨ ਬੱਚੇ ਦੀ ਮੌਤ
NEXT STORY