ਚੰਬਾ— ਹਿਮਾਚਲ ਦੇ ਚੰਬਾ ਸ਼ਹਿਰ 'ਚ ਐਤਵਾਰ ਨੂੰ 4 ਵਜੇ 37 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡੀ. ਸੀ. ਚੰਬਾ ਸੁਦੇਸ਼ ਮੋਖੱਟਾ ਨੇ ਭੂਚਾਲ ਦੇ ਝਟਕਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ।
ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਇਸ ਝਟਕੇ ਦੀ ਰਿਕਟਰ ਸਕੇਲ 'ਤੇ ਤੀਬਰਤਾ 3 ਤੋਂ 4 ਵਿਚਕਾਰ ਰਹੀ। ਭੂਚਾਲ ਦੇ ਇਸ ਝਟਕੇ ਦਾ ਸਮਾਂ 2 ਤੋਂ 3 ਸੈਕਿੰਡ ਵਿਚ ਰਿਹਾ ਪਰ ਇਸ ਦੀ ਤੀਬਰਤਾ ਇੰਨੀ ਵੱਧ ਸੀ ਕਿ ਗ੍ਰਾਊਂਡ ਫਲੋਰ 'ਤੇ ਬੈਠੇ ਲੋਕਾਂ ਨੇ ਵੀ ਇਸ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ, ਜਿਸ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ।
ਬਲਾਤਕਾਰ ਕਰਨ ਦੇ ਬਾਅਦ ਕੀਤਾ ਵਿਆਹ, ਫਿਰ ਕੱਢਿਆ ਘਰੋਂ ਬਾਹਰ
NEXT STORY