ਨਵੀਂ ਦਿੱਲੀ — ਸੁਪਰੀਮ ਕੋਰਟ 'ਚ ਅਹਿਮ ਮਾਮਲਿਆਂ ਦੀ ਸੁਣਵਾਈ ਨੂੰ ਲੈ ਕੇ ਚੀਫ ਜੱਜ ਦੀਪਕ ਮਿਸ਼ਰਾ ਅਤੇ ਚਾਰ ਹੋਰ ਸੀਨੀਅਰ ਜੱਜਾਂ ਵਿਚ ਪੈਦਾ ਹੋਏ ਵਿਵਾਦ ਵਿਚਕਾਰ ਸੁਪਰੀਮ ਕੋਰਟ ਨੇ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦੀ ਘੋਸ਼ਣਾ ਕੀਤੀ, ਜਿਸ 'ਚ ਇਹ ਚਾਰ ਜੱਜ ਸ਼ਾਮਲ ਨਹੀਂ ਹਨ।
ਸੰਵਿਧਾਨਕ ਬੈਂਚ ਵਿਚ ਹਨ ਇਹ 5 ਜੱਜ
ਚਾਰੋਂ ਜੱਜ - ਜਸਟਿਸ ਜੇ. ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਐੱਮ.ਬੀ. ਲੋਕੁਰ ਅਤੇ ਜਸਟਿਸ ਕੁਰੀਅਨ ਜੋਸੇਫ 'ਚੋਂ ਕਿਸੇ ਦਾ ਵੀ ਨਾਮ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਵਿਚ ਨਹੀਂ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਪੰਜ ਜੱਜਾਂ ਦੀ ਬੈਂਚ 'ਚ ਸੀ.ਜੇ.ਆਈ. ਦੀਪਕ ਮਿਸ਼ਰਾ, ਜਸਟਿਸ ਏ.ਕੇ. ਸੀਕਰੀ, ਜਸਟਿਸ ਏ.ਐੱਮ. ਖਾਨਵਿਲਕਰ, ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਅਸ਼ੋਕ ਭੂਸ਼ਨ ਸ਼ਾਮਲ ਹਨ। 17 ਜਨਵਰੀ ਤੋਂ ਇਹ ਸੰਵਿਧਾਨਕ ਬੈਂਚ ਕਈ ਅਹਿਮ ਮਾਮਲਿਆਂ 'ਤੇ ਸੁਣਵਾਈ ਸ਼ੁਰੂ ਕਰੇਗੀ। ਇਸ ਦੌਰਾਨ ਅਦਾਲਤ ਦੇ ਸੂਤਰਾਂ ਨੇ ਕਿਹਾ ਹੈ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਸੀ.ਜੇ.ਆਈ. ਨੇ ਉਨ੍ਹਾਂ ਚਾਰ ਜੱਜਾਂ ਨਾਲ ਮੁਲਾਕਾਤ ਕੀਤੀ ਜਾਂ ਨਹੀਂ ਜਿਨ੍ਹਾਂ ਨੇ 12 ਜਨਵਰੀ ਨੂੰ ਪ੍ਰੈੱਸ ਕਾਨਫਰੰਸ 'ਚ ਸੀ.ਜੇ.ਆਈ. ਦੇ ਖਿਲਾਫ ਦੋਸ਼ ਲਗਾਏ ਸਨ।
BHEL'ਚ ਟ੍ਰੇਡ ਪ੍ਰੇਨਟਿਸ ਲਈ ਅਸਾਮੀਆਂ, ਯੋਗਤਾ 10ਵੀਂ ਪਾਸ
NEXT STORY