ਫਤਿਹਾਬਾਦ— ਫਤਿਹਾਬਾਦ 'ਚ ਹਰਿਆਣਾ ਪੁਲਸ ਦੇ ਇਕ ਕਾਂਸਟੇਬਲ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਲੱਗਣ ਨਾਲ ਜ਼ਖਮੀ ਕਾਂਸਟੇਬਲ ਪ੍ਰਦੀਪ ਭਾਦੂ ਨੂੰ ਫਤਿਹਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੇ ਬਾਅਦ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਹਿਸਾਰ ਰੈਫਰ ਕੀਤਾ ਗਿਆ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਘਟਨਾ ਸਥਾਨ ਦੀ ਜਾਂਚ ਕੀਤੀ। ਘਟਨਾ ਦੀ ਜਾਂਚ ਲਈ ਸਿਟੀ ਥਾਣਾ ਪੁਲਸ ਅਤੇ ਫਾਰੈਂਸਿਕ ਐਕਸਪਰਟ ਦੀ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੂੰ ਘਟਨਾ ਸਥਾਨ ਵਾਲੇ ਘਰ ਦੇ ਬਾਥਰੂਮ ਤੋਂ ਜ਼ਖਮੀ ਕਾਂਸਟੇਬਲ ਦੀ ਲਾਇਸੈਂਸੀ ਬੰਦੂਕ ਬਰਾਮਦ ਹੋਈ ਹੈ। ਪੁਲਸ ਨੂੰ 5 ਮੋਬਾਇਲ, ਕਮਰੇ ਤੋਂ ਸ਼ਰਾਬ ਦੀਆਂ ਬੋਤਲਾਂ ਅਤ ਗਿਲਾਸ ਵੀ ਮਿਲੇ ਹਨ।
ਘਟਨਾ ਦੇ ਬਾਰੇ 'ਚ ਜਾਣਕਾਰੀ ਮਿਲਦੇ ਹੀ ਸਿਟੀ ਥਾਣਾ ਦੇ ਕਾਰਜਕਾਰੀ ਪ੍ਰਧਾਨ ਜਗਦੀਸ਼ ਚੰਦਰ ਨੇ ਦੱਸਿਆ ਕਿ ਕਾਂਸਟੇਬਲ ਪ੍ਰਦੀਪ ਭਾਦੂ ਪਹਿਲੇ ਫਤਿਹਾਬਾਦ ਸੀ.ਆਈ.ਡੀ 'ਚ ਤਾਇਨਾਤ ਸਨ। ਕੁਝ ਸਮੇਂ ਪਹਿਲੇ ਪ੍ਰਦੀਪ ਦਾ ਤਬਾਦਲਾ ਪੰਚਕੂਲਾ ਹੈਡਕੁਆਰਟਰ ਹੋ ਗਿਆ ਸੀ।
ਜਾਂਚ 'ਚ ਪਤਾ ਚੱਲਿਆ ਕਿ ਹਾਲ 'ਚ ਕਾਂਸਟੇਬਲ ਪ੍ਰਦੀਪ ਦਾ ਤਬਾਦਲਾ ਪੰਚਕੂਲਾ ਤੋਂ ਸਿਰਸਾ ਜ਼ਿਲਾ ਪੁਲਸ 'ਚ ਕਰ ਦਿੱਤਾ ਗਿਆ ਸੀ। ਕਾਂਸਟੇਬਲ ਪ੍ਰਦੀਪ ਵੱਲੋਂ ਖੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਦੇ ਬਾਰੇ 'ਚ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ। ਘਟਨਾ ਦੀ ਜਾਂਚ ਕਰਕੇ ਹਾਲਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਕਾਰਜਕਾਰੀ ਐਸ.ਐਚ.ਓ ਜਗਦੀਸ਼ ਚੰਦਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਕਾਂਸਟੇਬਲ ਪ੍ਰਦੀਪ ਫਤਿਹਾਬਾਦ 'ਚ ਆਪਣੇ ਮਾਤਾ-ਪਿਤਾ ਤੋਂ ਵੱਖ ਰਹਿੰਦਾ ਹੈ ਅਤੇ ਐਤਵਾਰ ਨੂੰ ਉਹ ਫਤਿਹਾਬਾਦ 'ਚ ਹੀ ਆਪਣੇ ਭੂਆ ਦੇ ਬੇਟੇ ਦੇ ਘਰ ਗਿਆ ਹੋਇਆ ਸੀ। ਜਿੱਥੇ ਉਸ ਨੇ ਖੁਦ ਨੂੰ ਗੋਲੀ ਮਾਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਗੋਲੀ ਮਾਰਨ ਦੀ ਘਟਨਾ ਦੇ ਬਾਰੇ 'ਚ ਸੂਚਨਾ ਮਿਲਣ 'ਤੇ ਪ੍ਰਦੀਪ ਦੀ ਭੂਆ ਅਤੇ ਮਾਮੇ ਦੇ ਬੇਟੇ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਫਤਿਹਾਬਾਦ ਦੇ ਨਿੱਜੀ ਹਸਪਤਾਲ ਤੋਂ ਜ਼ਖਮੀ ਪ੍ਰਦੀਪ ਭਾਦੂ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ। ਪੁਲਸ ਪੂਰੀ ਘਟਨਾ ਦੀ ਜਾਂਚ 'ਚ ਜੁੱਟੀ ਹੈ।
ਮੇਗਨ ਮਾਰਕਲ ਨੇ ਭਾਰਤੀ ਪਰੋਪਕਾਰੀ ਸੰਸਥਾ ਨੂੰ ਜ਼ਿਆਦਾ ਸਮਾਂ ਦੇਣ ਦਾ ਕੀਤਾ ਵਾਅਦਾ
NEXT STORY