ਰਾਜਸਥਾਨ— ਇੱਥੋਂ ਦੇ ਕੋਟਾ ਸ਼ਹਿਰ 'ਚ ਮਹਾਵੀਰ ਨਗਰ ਥਾਣੇ 'ਚ ਹੋਏ ਬਵਾਲ ਤੋਂ ਬਾਅਦ ਸੀ.ਆਈ. ਸ਼੍ਰੀਰਾਮ ਬੜਸਰਾ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਏ। ਉਨ੍ਹਾਂ ਨੇ ਇਸ ਘਟਨਾਕ੍ਰਮ ਨੂੰ ਨਿੰਦਾਯੋਗ ਦੱਸਦੇ ਹੋਏ ਕਿਹਾ,''ਜੋ ਥੱਪੜ ਮਾਰਿਆ ਗਿਆ ਹੈ, ਉਹ ਸ਼੍ਰੀਰਾਮ ਨੂੰ ਨਹੀਂ ਵਰਦੀ ਨੂੰ ਮਾਰਿਆ ਗਿਆ ਹੈ। ਮੈਨੂੰ ਨਿਆਂ ਮਿਲਣਾ ਚਾਹੀਦਾ। ਮੇਰੇ ਨਾਲ ਹੋਏ ਇਸ ਵਤੀਰੇ ਨਾਲ ਪੂਰੇ ਪੁਲਸ ਮਹਿਕਮੇ ਸਮੇਤ ਮੇਰੇ ਪਰਿਵਾਰ ਵਾਲੇ ਅਤੇ ਸਾਰੇ ਰਿਸ਼ਤੇਦਾਰ ਬੇਹੱਦ ਦੁਖੀ ਹਨ। ਸੀ.ਆਈ. ਸ਼੍ਰੀਰਾਮ ਨੂੰ ਵਿਧਾਇਕ ਪਤੀ ਵੱਲੋਂ ਥੱਪੜ ਮਾਰਨ ਦੇ ਇਸ ਮਾਮਲੇ 'ਚ ਪੁਲਸ ਅਤੇ ਭਾਜਪਾ ਵਰਕਰਾਂ ਦੋਹਾਂ ਵੱਲੋਂ ਮਾਮਲੇ ਦਰਜ ਹੋਏ ਹਨ। ਦੂਜੇ ਪਾਸੇ ਪੁਲਸ ਵਿਭਾਗ ਨੇ 4 ਪੁਲਸ ਕਰਮਚਾਰੀਆਂ ਸਮੇਤ ਸੀ.ਆਈ. ਨੂੰ ਲਾਈਨ ਹਾਜ਼ਰ ਕੀਤਾ ਹੈ ਤਾਂ ਉੱਥੇ ਹੀ ਵਿਧਾਇਕ ਚੰਦਰਕਾਂਤਾ ਮੇਘਵਾਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਉਹ ਇਕ ਪੁਲਸ ਅਫ਼ਸਰ ਨਾਲ ਬਹਿਸ ਕਰਦੇ ਨਜ਼ਰ ਆ ਰਹੀ ਹੈ।
ਪੁਲਸ ਵਿਭਾਗ ਵੱਲੋਂ ਆਪਣੇ ਹੀ ਅਫ਼ਸਰ ਅਤੇ ਪੁਲਸ ਕਰਮਚਾਰੀਆਂ 'ਤੇ ਇਸ ਕਾਰਵਾਈ ਨੂੰ ਲੈ ਕੇ ਹੁਣ ਪੁਲਸ ਦੇ ਤੇਵਰ ਵੀ ਬਾਗੀ ਹੋ ਗਏ ਹਨ। ਕੋਟਾ ਪੁਲਸ ਨੇ ਬੁੱਧਵਾਰ ਨੂੰ ਥਾਣਿਆਂ ਦੀ ਭੋਜਨ ਵਾਲੀ ਜਗ੍ਹਾ 'ਤੇ ਖਾਣੇ ਦਾ ਬਾਈਕਾਟ ਕਰ ਦਿੱਤਾ। ਇਹੀ ਨਹੀਂ ਜਿਸ ਥਾਣੇ ਦਾ ਇਹ ਪੂਰਾ ਘਟਨਾਕ੍ਰਮ ਹੈ, ਉਸ ਥਾਣੇ 'ਚ ਤਾਂ ਮੇਸ (ਭੋਜਨ ਵਾਲੀ ਜਗ੍ਹਾ) 'ਤੇ ਪੁਲਸ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਤਾਲਾ ਲਾ ਦਿੱਤਾ। ਸੀ.ਆਈ. ਅਤੇ ਪੁਲਸ ਕਰਮਚਾਰੀਆਂ ਨੂੰ ਫਿਰ ਤੋਂ ਥਾਣੇ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੋਟਾ 'ਚ ਰਾਮਗੰਜਮੰਡੀ ਵਿਧਾਇਕ ਚੰਦਰਕਾਂਤਾ ਮੇਘਵਾਲ ਨਾਲ ਥਾਣੇ 'ਚ ਹੋਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਭਾਜਪਾ ਵਰਕਰਾਂ ਨੇ ਝੂਠੇ ਮਾਮਲੇ 'ਚ ਫਸਾਉਣ ਦਾ ਦੋਸ਼ ਲਾਉਂਦੇ ਹੋਏ ਵੀਰਵਾਰ ਨੂੰ ਆਈ.ਜੀ. ਦਫ਼ਤਰ 'ਤੇ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ 'ਚ ਸ਼ਹਿਰ 'ਚ ਵੱਖ-ਵੱਖ ਥਾਂਵਾਂ 'ਤੇ ਬੈਠਕਾਂ ਆਯੋਜਿਤ ਹੋਈਆਂ ਹਨ।
ਐੱਸ.ਵਾਈ.ਐੱਲ. ਮੁੱਦਾ: ਇਨੈਲੋ ਲਈ ਭਾਜਪਾ ਵਿਧਾਇਕ ਨੇ ਕੀਤਾ ਦੁੱਧ ਅਤੇ ਤਾਕਤ ਦੀਆਂ ਗੋਲੀਆਂ ਦਾ ਪ੍ਰਬੰਧ
NEXT STORY