ਨਵੀਂ ਦਿੱਲੀ— ਇਨੀਂ ਦਿਨੀਂ ਪੂਰੇ ਦੇਸ਼ 'ਚ ਕਥਿਤ ਗਊ ਰੱਖਿਅਕਾਂ ਵਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਬੀਤੇ ਮਹੀਨੇ ਰਾਜਸਥਾਨ 'ਚ ਪਹਿਲੂ ਖਾਨ ਨੂੰ ਕਥਿਤ ਗਊ ਰੱਖਿਅਕਾਂ ਨੇ ਮਾਰ ਦਿੱਤਾ ਸੀ ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਮਾਲੇਗਾਂਵ ਦਾ ਹੈ ਜਿੱਥੇ ਕਥਿਤ ਤੌਰ 'ਤੇ ਬੀਫ ਵੇਚਣ ਦੇ ਦੋਸ਼ 'ਚ ਦੋ ਲੋਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਭਗਵਾ ਗਮਛਾ ਮੋਢੇ 'ਤੇ ਰੱਖੇ ਇਕ ਵਿਅਕਤੀ ਨੇ ਲੋਕਾਂ ਨੂੰ ਜਬਰਦਸਤੀ ਜੈ ਸ਼੍ਰੀ ਰਾਮ ਕਹਿਣ ਨੂੰ ਕਿਹਾ।
ਘਟਨਾ 26 ਮਈ ਦੀ ਹੈ ਜਿਸ ਦੀ ਵੀਡੀਓ ਨਿਊਜ਼ ਏਜੰਸੀ ਨੇ 29 ਮਈ ਨੂੰ ਜਾਰੀ ਕੀਤੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਕਥਿਤ ਗਊ ਰੱਖਿਅਕ ਇਕ ਨੌਜਵਾਨ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਉਸ ਨੂੰ ਜਬਰਦਸਤੀ ਜੈ ਸ਼੍ਰੀ ਰਾਮ ਕਹਿਣ ਨੂੰ ਆਖ ਰਹੇ ਹਨ। ਇਸ ਦੌਰਾਨ ਕਥਿਤ ਗਊ ਰੱਖਿਅਕਾਂ ਨੇ ਉਨ੍ਹਾਂ ਨੂੰ ਭੱਦੀਆਂ ਗਾਲ੍ਹਾਂ ਵੀ ਕੱਢੀਆਂ।
ਜਿਨ੍ਹਾਂ ਦੋ ਲੋਕਾਂ ਨੂੰ ਇਹ ਕਥਿਤ ਗਊ ਰੱਖਿਅਕ ਕੁੱਟ ਰਹੇ ਹਨ ਉਹ ਮਾਸ ਦਾ ਕਾਰੋਬਾਰ ਕਰਦੇ ਹਨ। ਕਥਿਤ ਗਊ ਰੱਖਿਅਕਾਂ ਨੂੰ ਸ਼ੱਕ ਸੀ ਕਿ ਉਹ ਬੀਫ ਵੇਚ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਹਮਲਾ ਕਰ ਦਿੱਤਾ। ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ 'ਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅੱਗੇ ਜਾਂਚ ਕਰ ਰਹੀ ਹੈ।
ਦੋ ਮਹੀਨਿਆਂ 'ਚ ਬਿਹਾਰ ਦੀ 200 ਕਰੋੜ ਰੁਪਏ ਦੀ ਸ਼ਰਾਬ ਜਾਵੇਗੀ ਦੂਸਰੇ ਸੂਬਿਆਂ 'ਚ
NEXT STORY