ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਥਾਣਾ ਖੇਤਰ ਦੇ ਦੇਸ਼ਰਾਜ ਮੁਹੱਲੇ ਵਿਚ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਚੱਲਣ ਦੇ ਡਰ ਕਾਰਨ ਇਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੀ ਸੱਸ ਦੀ ਹੱਤਿਆ ਕਰ ਦਿੱਤੀ। ਬਾਗਪਤ ਪੁਲਸ ਕੋਤਵਾਲੀ ਦੇ ਮੁਖੀ ਕੇ. ਐਮ. ਦੋਹਰੇ ਨੇ ਦੱਸਿਆ ਕਿ ਦੇਸ਼ਰਾਜ ਮੁਹੱਲੇ ਵਿਚ ਸ਼ਨੀਵਾਰ ਨੂੰ ਜਦੋਂ 65 ਸਾਲ ਬ੍ਰਹਮਾਵਤੀ ਦਾ ਪਤੀ ਅਮਰ ਸਿੰਘ ਅਤੇ ਪੁੱਤਰ ਸੁਨੀਲ ਬਾਹਰ ਗਏ ਹੋਏ ਸਨ ਤਾਂ ਉਸ ਦੀ ਨੂੰਹ ਰਾਖੀ ਨੇ ਆਪਣੇ ਪ੍ਰੇਮੀ ਵਿਨੋਦ ਕਸ਼ਯਪ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੀ ਸੱਸ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਅਤੇ ਘਟਨਾ ਨੂੰ ਲੁੱਟ-ਖੋਹ ਲਈ ਕੀਤੀ ਗਈ ਹੱਤਿਆ ਦਾ ਰੂਪ ਦੇਣ ਲਈ ਦੋ ਅਲਮਾਰੀਆਂ ਦਾ ਸਾਮਾਨ ਬਿਖੇਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੂੰ ਵੀ ਰਾਖੀ ਨੇ ਦੱਸਿਆ ਕਿ 4 ਹਮਲਾਵਰਾਂ ਨੇ ਲੁੱਟ-ਖੋਹ ਲਈ ਉਸ ਦੀ ਸੱਸ ਦੀ ਹੱਤਿਆ ਕਰ ਦਿੱਤੀ ਹੈ। ਪੁਲਸ ਮੁਖੀ ਨੇ ਦੱਸਿਆ ਕਿ ਸ਼ੱਕ ਹੋਣ 'ਤੇ ਜਦੋਂ ਰਾਖੀ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ। ਉਨ੍ਹਾਂ ਨੇ ਦੱਸਿਆ ਕਿ ਰਾਖੀ ਨੇ ਪਤੀ ਸੁਨੀਲ ਨੇ ਇਸ ਸਬੰਧ ਵਿਚ ਉਸ ਦੇ ਪ੍ਰੇਮੀ ਵਿਨੋਦ ਕਸ਼ਯਪ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਐਫ. ਆਈ. ਆਰ. ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਰਾਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 2 ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਇਸ ਮਾਰੇ ਮਾਮਲੇ ਦੀ ਤਹਿ ਤਕ ਜਾਂਚ ਕਰਨ 'ਚ ਜੁਟੀ ਹੋਈ ਹੈ।
ਤਾਲਾਬ 'ਚ ਨਹਾਉਣ ਗਏ 4 ਬੱਚਿਆਂ ਦੀ ਮੌਤ
NEXT STORY