ਫਤਿਹਾਬਾਦ— ਫਤਿਹਾਬਾਦ ਦੇ ਭੂਨਾ ਵਾਸੀ ਇਕ ਲੜਕੀ ਨੂੰ ਉਸ ਦੇ ਸਹੁਰੇ ਘਰਦਿਆਂ ਨੇ ਗਰਭ 'ਚ ਬੇਟੀ ਹੋਣ ਦੇ ਸ਼ੱਕ ਕਾਰਨ ਬੁਰੀ ਤਰ੍ਹਾਂ ਟਾਰਚਰ ਕੀਤਾ। ਪੀੜਿਤਾ ਦਾ ਦੋਸ਼ ਹੈ ਕਿ ਉਹ ਕਰੀਬ 3 ਮਹੀਨੇ ਤੋਂ ਸਹੁਰੇ ਘਰਦਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਅਤੇ ਐਸ.ਪੀ ਦਫਤਰ ਦੇ ਚੱਕਰ ਕੱਟ ਰਹੀ ਹੈ। ਮਹਿਲਾ ਥਾਣਾ ਏ.ਐਸ.ਪੀ ਗੰਗਾਰਾਮ ਪੂਨੀਆ ਤੋਂ ਮਿਲੀ ਸੀ ਅਤੇ ਏ.ਐਸ.ਪੀ ਨੇ ਮਾਮਲੇ 'ਚ ਮਹਿਲਾ ਥਾਣਾ ਐਸ.ਐਚ.ਓ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ ਪਰ ਏ.ਐਸ.ਪੀ ਦਾ ਤਬਾਦਲਾ ਹੋਣ ਦੇ ਚੱਲਦੇ ਮਹਿਲਾ ਥਾਣਾ ਐਸ.ਐਚ.ਓ ਨੇ ਫਿਰ ਤੋਂ ਕਾਰਵਾਈ ਲਟਕਾ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਭੂਨਾ ਵਾਸੀ ਪੀੜਿਤਾ ਕਾਜਲ ਨੇ ਦੱਸਿਆ ਕਿ ਉਸ ਦਾ ਵਿਆਹ ਮਾਰਚ 2016 'ਚ ਹਿਸਾਰ ਮੋਹਿਤ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਸਹੁਰੇ ਘਰਦਿਆਂ ਨੂੰ ਉਸ ਦੀ ਗਰਭਵਤੀ ਹੋਣ ਦਾ ਪਤਾ ਚੱਲਿਆ ਤਾਂ ਉਹ ਗਰਭ 'ਚ ਬੇਟਾ ਜਾਂ ਬੇਟੀ ਦਾ ਪਤਾ ਲਗਾਉਣ ਲਈ ਕਿਸੇ ਤਾਂਤ੍ਰਿਕ ਦੇ ਘਰ ਲੈ ਆਏ। ਪੀੜਿਤਾ ਨੇ ਦੋਸ਼ ਲਗਾਇਆ ਕਿ ਤਾਂਤ੍ਰਿਕ ਨੇ ਮੇਰਾ ਚਿਹਰਾ ਦੇਖ ਕੇ ਕਿਹਾ ਕਿ ਇਸ ਨੂੰਹ ਨੂੰ ਕਦੀ ਬੇਟਾ ਨਹੀਂ ਹੋ ਸਕਦਾ।
ਪੀੜਿਤਾ ਨੇ ਦੱਸਿਆ ਕਿ ਇਸ ਦੇ ਬਾਅਦ ਕੁਝ ਤੰਤਰ ਕਿਰਿਆਵਾਂ ਦੇ ਬਹਾਨੇ ਤਾਂਤ੍ਰਿਕ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਦੋਸ਼ ਲਗਾਇਆ ਕਿ ਤਾਂਤ੍ਰਿਕ ਵੱਲੋਂ ਗਰਭ 'ਚ ਬੇਟੀ ਹੋਣ ਦੀ ਗੱਲ ਕੀਤੇ ਜਾਣ ਦੇ ਬਾਅਦ ਲਗਾਤਾਰ ਉਸ ਦਾ ਗਰਭ ਸੁੱਟਣ ਦੀ ਕੋਸ਼ਿਸ਼ਾਂ ਸਹੁਰੇ ਘਰਦਿਆਂ ਨੇ ਕੀਤੀਆਂ। ਦੋਸ਼ ਹੈ ਕਿ ਟਾਰਚਰ ਕਰਨ ਲਈ ਉਸ ਨੂੰ ਚੱਲਦੀ ਬਾਈਕ ਤੋਂ ਸੁੱਟ ਦਿੱਤਾ।
ਪ੍ਰੇਮੀ ਨੇ ਕੀਤਾ ਕਿਸੇ ਹੋਰ ਨਾਲ ਵਿਆਹ, ਅਗਲੇ ਹੀ ਦਿਨ ਪ੍ਰੇਮਿਕਾ ਨੇ ਇਸ ਤਰ੍ਹਾਂ ਲਿਆ ਬਦਲਾ
NEXT STORY