ਨਵੀਂ ਦਿੱਲੀ— ਏ.ਬੀ.ਵੀ.ਪੀ. (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਖਿਲਾਫ ਕਾਰਗਿਲ ਸ਼ਹੀਦ ਦੀ ਬੇਟੀ ਅਤੇ ਡੀ.ਯੂ. ਦੀ ਵਿਦਿਆਰਥਣ ਦੀ ਮੁਹਿੰਮ ਨੂੰ ਲੈ ਕੇ ਭਾਜਪਾ ਨੇਤਾਵਾਂ ਵੱਲੋਂ ਵਿਵਾਦਪੂਰਨ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿੱਥੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਹੈਰਾਨੀ ਜ਼ਾਹਰ ਕੀਤੀ ਕਿ ਉਸ ਦੇ ਦਿਮਾਗ ਨੂੰ ਕੌਣ ਦੂਸ਼ਿਤ ਕਰ ਰਿਹਾ ਹੈ, ਜਦੋਂ ਕਿ ਇਕ ਹੋਰ ਨੇਤਾ ਨੇ ਉਸ ਦੀ ਤੁਲਨਾ ਗੈਂਗਸਟਰ ਦਾਊਦ ਇਬਰਾਹਿਮ ਨਾਲ ਕਰ ਦਿੱਤੀ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕੇ ਚੁਟਕੀ ਲੈਂਦੇ ਹੋਏ ਕਿਹਾ,''ਇਸ ਲੜਕੀ ਦੇ ਦਿਮਾਗ ਨੂੰ ਕੌਣ ਦੂਸ਼ਿਤ ਕਰ ਰਿਹਾ ਹੈ? ਮਜ਼ਬੂਤ ਹਥਿਆਰਬੰਦ ਫੌਜ ਯੁੱਧ ਨੂੰ ਰੋਕਦੀ ਹੈ। ਭਾਰਤ ਨੇ ਕਦੇ ਕਿਸੇ 'ਤੇ ਹਮਲਾ ਨਹੀਂ ਕੀਤਾ ਪਰ ਕਮਜ਼ੋਰ ਭਾਰਤ 'ਤੇ ਹਮੇਸ਼ਾ ਹਮਲਾ ਕੀਤਾ ਗਿਆ।'' ਉਨ੍ਹਾਂ ਨੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਕਿਸੇ ਨੂੰ ਅਜਿਹੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ, ਜਿਸ ਨਾਲ ਦੇਸ਼ਵਾਸੀਆਂ ਅਤੇ ਹਥਿਆਰਬੰਦ ਫੋਰਸਾਂ ਦਾ ਮਨੋਬਲ ਡਿੱਗੇ। ਸਾਰਿਆਂ ਨੂੰ ਆਜ਼ਾਦੀ ਪ੍ਰਾਪਤ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਤੁਸੀਂ ਦੇਸ਼ ਨੂੰ ਕਮਜ਼ੋਰ ਕਰਨ ਲਈ ਨਾਅਰੇ ਲਾਓ।''
ਮੈਸੂਰ ਤੋਂ ਭਾਜਾਪ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਟਵੀਟ ਕੀਤਾ,''ਘੱਟੋ-ਘੱਟ ਦਾਊਦ ਨੇ ਦੇਸ਼ ਦੇ ਖਿਲਾਫ ਆਪਣੇ ਕੰਮਾਂ ਨੂੰ ਉੱਚਿਤ ਠਹਿਰਾਉਣ ਲਈ ਆਪਣੇ ਪਿਤਾ ਦੇ ਨਾਂ ਦੀ ਵਰਤੋਂ ਨਹੀਂ ਕੀਤੀ।'' ਸਿਮਹਾ ਦੀ ਇਹ ਟਿੱਪਣੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਗੁਰਮੇਹਰ ਕੌਰ ਦਾ ਬਿਆਨ ਉਸ ਦੇ ਫੋਟੋ ਨਾਲ ਸਾਹਮਣੇ ਆਇਆ ਹੈ, ਜਿਸ 'ਚ ਉਸ ਨੇ ਕਿਹਾ,'' ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ। ਯੁੱਧ ਨੇ ਉਨ੍ਹਾਂ ਨੂੰ ਮਾਰਿਆ।'' ਕੌਰ ਦੇ ਇਸ ਬਿਆਨ 'ਤੇ ਚੁਟਕੀ ਲੈਂਦੇ ਹੋਏ ਸਿਮਹਾ ਨੇ ਦਾਊਦ ਦੇ ਚਰਿੱਤਰ ਨਾਲ ਇਕ ਪੋਸਟ ਜਾਰੀ ਕੀਤਾ, ਜਿਸ 'ਚ ਲਿਖਿਆ ਸੀ,''ਮੈਂ 1993 'ਚ ਲੋਕਾਂ ਨੂੰ ਨਹੀਂ ਮਾਰਿਆ। ਬੰਬ ਨੇ ਉਨ੍ਹਾਂ ਦੀ ਜਾਨ ਲਈ।''
ਭਾਰਤੀ ਹਲਦੀ ਅਮਰੀਕਾ ਦੇ ਬਾਜ਼ਾਰ 'ਚ ਫੇਲ, ਗੁਣਵੱਤਾ 'ਤੇ ਲੱਗੇ ਸਵਾਲੀਆ ਨਿਸ਼ਾਨ
NEXT STORY