ਗਾਜੀਆਬਾਦ— ਬਾਰਾਤ 'ਚ ਜਾ ਰਹੀ ਸੂਮੋ ਗੱਡੀ ਨਾਲੇ 'ਚ ਡਿੱਗ ਗਈ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਮਾਮਲੇ 'ਚ ਪੀੜਤ ਪਰਿਵਾਰ ਨੇ ਡਰਾਈਵਰ ਦੀ ਲਾਪਰਵਾਹੀ ਦੱਸ ਕੇ ਮੁਕੱਦਮਾ ਦਰਜ ਕਰਵਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਡਰਾਈਵਰ ਲਾਪਰਵਾਹੀ ਨਾਲ ਕਾਰ ਬੈਕ ਕਰ ਰਿਹਾ ਸੀ, ਜਿਸ ਨਾਲ ਕਾਰ ਨਾਲੇ 'ਚ ਡਿੱਗ ਗਈ। ਮਰਨ ਵਾਲਿਆਂ 'ਚੋਂ 3 ਬੱਚੇ ਵੀ ਸ਼ਾਮਲ ਸਨ।
ਰਵੀ ਦੇ ਵੱਡੇ ਭਰਾ ਦੀਪਕ ਨੇ ਦੱਸਿਆ ਕਿ ਘਟਨਾ ਦੇ ਬਾਅਦ ਮੇਰਾ ਪਰਿਵਾਰ ਹੀ ਲੋਕਾਂ ਨੂੰ ਬਚਾਉਣ 'ਚ ਜੁੱਟਿਆ ਸੀ। ਕੁਝ ਹੋਰ ਲੋਕ ਵੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਦੋਸ਼ ਹੈ ਕਿ ਕੁਝ ਲੋਕਾਂ ਨੇ ਮਦਦ ਦੌਰਾਨ ਔਰਤਾਂ ਦੇ ਗਹਿਣੇ ਉਤਾਰ ਲਏ। ਕਰੀਬ ਢਾਈ ਲੱਖ ਕੈਸ਼ ਹਾਦਸੇ ਦੇ ਬਾਅਦ ਨਹੀਂ ਮਿਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਪੁਲਸ ਮੁਤਾਬਕ ਹਾਦਸੇ 'ਚ ਮਾਰੇ ਗਏ ਕਿਸੀ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਨਹੀਂ ਪਾਏ ਗਏ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਨਾਲੇ 'ਚ ਡਿੱਗਣ ਦੇ ਬਾਅਦ ਤੁਰੰਤ ਕੋਈ ਨਿਕਲ ਨਹੀਂ ਸਕਿਆ। ਵਿਆਹ ਦੇ ਦਿਨ ਘਰ 'ਚ 7 ਲੋਕਾਂ ਦੀ ਮੌਤ ਦੇ ਬਾਅਦ ਲਾੜੇ ਰਵੀ ਦੇ ਪਰਿਵਾਰ 'ਚ ਮਾਤਮ ਛਾਅ ਗਿਆ। ਇਸ ਹਾਦਸੇ 'ਚ ਰਵੀ ਦੇ ਪਿਤਾ ਦੁਰਗਾ ਪ੍ਰਸਾਦ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਰਵੀ ਨੇ ਕੁਝ ਖਾਧਾ ਨਹੀਂ ਹੈ।
ਇੰਜੀਨੀਅਰ ਬਣਨ ਦਾ ਸ਼ਾਨਦਾਰ ਮੌਕਾ, ਜਲਦੀ ਕਰੋ ਅਪਲਾਈ
NEXT STORY