ਭਰਾ ਦੇ ਵਿਆਹ ਦੇ ਕਾਰਡ ਵੰਡਣ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ


You Are HereUttar Pradesh
Friday, February 17, 2017-11:21 PM

ਸ਼ਾਮਲੀ— ਉੱਤਰ ਪ੍ਰਦੇਸ਼ 'ਚ ਸ਼ਾਮਲੀ ਜ਼ਿਲੇ ਦੇ ਥਾਣਾ ਭਵਨ ਖੇਤਰ 'ਚ ਹੋਏ ਸੜਕ ਹਾਦਸੇ 'ਚ ਵਿਆਹ ਦੇ ਕਾਰਡ ਵੰਡਣ ਜਾ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇੱਥੇ ਪਿੰਡ ਹੀਂਡ ਪੁਲੀਆ ਦੇ ਨੇੜੇ ਇਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ 'ਤੇ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਕਾਂਧਲਾ ਇਲਾਕੇ 'ਚ ਖੰਦਰਾਵਲੀ ਨਿਵਾਸੀ ਸੰਜੇ ਆਪਣੇ ਭਰਾ ਦੇ ਵਿਆਹ ਦਾ ਕਾਰਡ ਵੰਡਣ ਲਈ ਆਪਣੇ ਮਾਮਾ ਰਾਜਿੰਦਰ ਅਤੇ ਇਕ ਹੋਰ ਸਾਥੀ ਵਿਸ਼ਾਲ ਨਾਲ ਮੋਟਰਸਾਇਕਲ 'ਤੇ ਕੈਡੀ ਜਾ ਰਿਹਾ ਸੀ। ਉਸ ਸਮੇਂ ਇਹ ਦੁਰਘਟਨਾ ਹੋਈ ਜਿਸ 'ਚ ਸੰਜੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖਮੀ ਦੋਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.