ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਖਰਾਬ ਹੋਣ ਕਾਰਨ ਵੀਰਵਾਰ ਨੂੰ ਆਪਣੇ ਸਾਰੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ। ਕੇਜਰੀਵਾਲ ਦੇ ਦਫਤਰ ਦੇ ਕਰੀਬੀ ਅਧਿਕਾਰੀਆਂ ਨੇ ਦੱਸਿਆ ਕਿ ਕੇਜਰੀਵਾਲ ਨੂੰ ਬੁਖਾਰ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਮੁੱਖ ਮੰਤਰੀ ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਤੋਂ ਗੈਰ-ਹਾਜ਼ਰ ਹਨ। ਉਹ ਸਦਨ 'ਚ ਹੁਣ ਤਕ ਆਪਣੀ ਮੌਜੂਦਗੀ ਦਰਜ ਨਹੀਂ ਕਰਵਾ ਸਕੇ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ਵਲੋਂ ਆਯੋਜਿਤ ਸੰਵਿਧਾਨ ਦਿਵਸ ਸਮਾਰੋਹ ਵਿਚ ਵੀ ਸ਼ਿਰਕਤ ਨਹੀਂ ਕੀਤੀ।
ਦੱਸਣ ਯੋਗ ਹੈ ਕਿ ਕੇਜਰੀਵਾਲ ਪਿਛਲੀਆਂ ਸਰਦੀਆਂ 'ਚ ਖਾਂਸੀ ਅਤੇ ਸ਼ੂਗਰ ਤੋਂ ਪੀੜਤ ਸਨ ਅਤੇ ਇਸ ਸਾਲ ਦੇ ਸ਼ੁਰੂ ਵਿਚ ਬੰਗਲੌਰ 'ਚ ਉਨ੍ਹਾਂ ਦਾ ਕੁਦਰਤੀ ਇਲਾਜ ਕੀਤਾ ਗਿਆ ਸੀ।
ਘੁਸਪੈਠ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅੱਤਵਾਦੀ
NEXT STORY