ਨਵੀਂ ਦਿੱਲੀ— ਹਾਈ ਕੋਰਟ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਵੱਲੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਾਇਰ 10 ਕਰੋੜ ਰੁਪਏ ਦੇ ਮਾਣਹਾਨੀ ਦੇ ਮੁਕੱਦਮੇ ਦਾ ਅੱਜ ਨਿਪਟਾਰਾ ਕਰ ਦਿੱਤਾ ਹੈ। ਕੇਜਰੀਵਾਲ ਵੱਲੋਂ ਜੇਤਲੀ ਤੋਂ ਮਾਫੀ ਮੰਗ ਲੈ ਜਾਣ ਦੇ ਬਾਅਦ ਅਦਾਲਤ ਨੇ ਉਕਤ ਫੈਸਲਾ ਲਿਆ। ਜੱਜ ਮਨਮੋਹਨ ਨੇ ਜੇਤਲੀ ਅਤੇ ਕੇਜਰੀਵਾਲ ਵੱਲੋਂ ਸੰਯੁਕਤ ਰੂਪ ਨਾਲ ਦਿੱਤੀ ਗਈ ਸਮਝੌਤਾ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਤੇ 'ਆਪ' ਪ੍ਰਮੁੱਖ ਵੱਲੋਂ ਕੇਂਦਰੀ ਮੰਤਰੀ ਤੋਂ ਮਾਫੀ ਮੰਗਣ ਅਤੇ ਉਸ ਦੇ ਦਾਖਲੇ ਦੇ ਬਾਅਦ ਮੁਕੱਦਮੇ ਦਾ ਨਿਪਟਾਰਾ ਕਰ ਦਿੱਤਾ। ਅਦਾਲਤ ਨੇ ਦੋਵੇਂ ਨੇਤਾਵਾਂ ਦੇ ਲਿਖਿਤ ਹਲਫਨਾਮੇ ਅਤੇ ਬਿਆਨ ਨੂੰ ਲੈ ਕੇ ਸਵੀਕਾਰ ਕੀਤਾ ਅਤੇ ਸਮਝੌਤਾ ਅਰਜ਼ੀ ਦੇ ਆਧਾਰ 'ਤੇ ਮੁਕੱਦਮੇ ਦਾ ਫੈਸਲਾ ਕਰ ਦਿੱਤਾ। ਸੁਣਵਾਈ ਦੌਰਾਨ ਕੇਜਰੀਵਾਲ ਦੇ ਵੱਲੋਂ ਪੇਸ਼ ਹੋਏ ਵਕੀਲ ਅਨੁਪਮ ਸ਼੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਕਿ ਮਾਮਲਾ ਸੁਲਝ ਗਿਆ ਹੈ ਅਤੇ ਜੇਤਲੀ ਨੇ 'ਆਪ' ਨੇਤਾ ਦੀ ਮਾਫੀ ਸਵੀਕਾਰ ਕਰ ਲਈ ਹੈ।
ਕੇਜਰੀਵਾਲ ਨੇ ਲਗਾਇਆ ਜੇਤਲੀ 'ਤੇ ਦੋਸ਼
ਕੇਜਰੀਵਾਲ ਨੇ ਜੇਤਲੀ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਡੀ.ਜੀ.ਸੀ.ਏ. ਦਾ ਪ੍ਰਧਾਨ ਰਹਿੰਦੇ ਹੋਏ ਕਈ ਬੇਨਿਯਮੀਆਂ ਹੋਈਆਂ ਸੀ। ਆਮ ਆਦਮੀ ਪਾਰਟੀ (ਆਪ) ਦੇ ਹੋਰ ਨੇਤਾਵਾਂ ਨੇ ਵੀ ਜੇਤਲੀ 'ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਸੀ। ਜੇਤਲੀ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਇਨ੍ਹਾਂ ਸਾਰਿਆਂ ਦੇ ਖਿਲਾਫ ਕੋਰਟ 'ਚ ਦੱਸ ਕਰੋੜ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਜੇਤਲੀ ਨੂੰ ਲਿਖੇ ਇਕ ਪੱਤਰ 'ਚ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਉਪਲੱਬਧ ਕਰਵਾਏ ਗਏ ਕੁਝ ਕਾਗਜਾਤ ਦੇ ਆਧਾਰ 'ਤੇ ਦੋਸ਼ ਲਗਾਏ ਸੀ, ਪਰ ਹੁਣ ਇਨ੍ਹਾਂ ਦੀ ਜਾਂਚ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਦੋਸ਼ ਬੇਬੁਨਿਆਦ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੇਖਦੇ ਹੋਏ ਉਹ ਉਨ੍ਹਾਂ ਤੋਂ ਮਾਫੀ ਮੰਗਦੇ ਹਨ।
ਆਪ ਨੇਤਾਵਾਂ ਨੇ ਮੰਗੀ ਜੇਤਲੀ ਤੋਂ ਮਾਫੀ
ਆਪ ਦੇ ਹੋਰ ਨੇਤਾ ਸੰਜੈ ਸਿੰਘ, ਆਸ਼ੂਤੋਸ਼, ਰਾਘਵ ਚੱਡਾ ਅਤੇ ਦੀਪਕ ਬਾਜਪੇਈ ਨੇ ਵੀ ਇਸ ਤਰ੍ਹਾਂ ਪੱਤਰ ਲਿਖ ਕੇ ਜੇਤਲੀ ਤੋਂ ਮਾਫੀ ਮੰਗੀ ਹੈ। ਹਾਲਾਂਕਿ ਮਾਣਹਾਨੀ ਮਾਮਲੇ 'ਚ ਕੁਮਾਰ ਵਿਸ਼ਾਵਾਸ ਦੇ ਖਿਲਾਫ ਅਦਾਲਤੀ ਕਾਰਵਾਈ ਜਾਰੀ ਰਹੇਗੀ, ਜਿਨ੍ਹਾਂ ਨੇ ਹੁਣ ਤੱਕ ਮਾਫੀ ਨਹੀਂ ਮੰਗੀ ਹੈ। ਕੇਜਰੀਵਾਲ ਇਸ ਤੋਂ ਪਹਿਲਾਂ ਮਾਣਹਾਨੀ ਦੇ ਵੱਖ-ਵੱਖ ਮਾਮਲਿਆਂ 'ਚ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ, ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗੜਕਰੀ ਅਤੇ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਤੋਂ ਵੀ ਮਾਫੀ ਮੰਗ ਚੁੱਕੇ ਹਨ।
ਹਿੰਸਕ ਪ੍ਰਦਰਸ਼ਨ ਦੇ ਬਾਅਦ ਅੱਜ ਸ਼ਾਂਤੀ, ਪੁਲਸ ਨੇ 500 ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY