ਗਰਲਫ੍ਰੈਂਡ ਦੀ ਚਾਹਤ 'ਚ ਦਿਸ਼ਾ ਪਟਾਨੀ ਦੀ ਪੂਜਾ ਕਰਨ 'ਚ ਜੁਟੇ ਹਿੰਦੂ ਕਾਲਜ ਦੇ ਵਿਦਿਆਰਥੀ

You Are HereNational
Wednesday, February 15, 2017-3:39 AM

ਮੁੰਬਈ— ਹਿੰਦੂ ਕਾਲਜ ਦੇ ਸਟੂਡੈਂਟਸ ਜੋ ਸਿੰਗਲ ਹਨ, ਉਹ ਹਰ ਸਾਲ 'ਦਮਦਮੀ ਮਾਈ' ਦੀ ਪੂਜਾ ਕਰਦੇ ਹਨ। ਹੋਸਟਲਰਜ਼ ਮਿਲ ਕੇ ਇਸ ਪੂਜਾ ਵਾਲੀ ਥਾਂ 'ਤੇ ਇਕ 'ਵਰਜਿਨ ਟ੍ਰੀ' ਬਣਾਉਂਦੇ ਹਨ। ਇਸ ਸੰਮੇਲਨ 'ਚ ਕਿਸੇ ਅਦਾਕਾਰਾ ਨੂੰ ਵੀ ਸੱਦਿਆ ਜਾਂਦਾ ਹੈ। ਇਸ ਵਾਰ ਇਹ ਮੌਕਾ ਦਿਸ਼ਾ ਪਟਾਨੀ ਦਾ ਸੀ। ਜੀ ਹਾਂ, ਜਾਣਕਾਰੀ ਮੁਤਾਬਿਕ ਦਿਸ਼ਾ ਇਸ ਪੂਜਾ 'ਚ ਸ਼ਾਮਲ ਹੋਈ।

ਖਬਰ ਮੁਤਾਬਕ ਹਿੰਦੂ ਕਾਲਜ 'ਚ ਸੈਕਿੰਡ ਯੀਅਰ ਦੇ ਸਟੂਡੈਂਟ ਵੈਭਵ ਸਿੰਘ ਨੇ ਦੱਸਿਆ ਕਿ ਸੈਕਿੰਡ ਅਤੇ ਥਰਡ ਯੀਅਰ ਸਟੂਡੈਂਟਸ ਨੇ ਦਿਸ਼ਾ ਪਟਾਨੀ ਨੂੰ ਚੁਣਿਆ ਹੈ। ਇਕ ਮੁਲਾਕਾਤ ਤੋਂ ਬਾਅਦ ਇਹ ਤੈਅ ਕੀਤਾ ਗਿਆ। ਦਿਸ਼ਾ ਦੇ ਨਾਲ ਹੀ ਨਰਗਿਸ ਫਾਖਰੀ ਦੇ ਨਾਂ 'ਤੇ ਚਰਚਾ ਹੋਈ ਪਰ ਸਾਰਿਆਂ ਨੇ 'ਦਮਦਮੀ ਮਾਈ' ਦੇ ਤੌਰ 'ਤੇ ਦਿਸ਼ਾ ਪਟਾਨੀ ਨੂੰ ਚੁਣਿਆ। ਸਿੰਘ ਨੇ ਦੱਸਿਆ ਕਿ 'ਦਮਦਮੀ ਮਾਈ' ਲਈ ਉਸ ਅਦਾਕਾਰਾ ਦੀ ਚੋਣ ਕੀਤੀ ਜਾਂਦੀ ਹੈ ਜੋ ਉਸ ਸਾਲ ਬੇਹੱਦ ਮਸ਼ਹੂਰ ਰਹੀ ਹੋਵੇ। ਹਰ ਸਾਲ 14 ਫਰਵਰੀ ਨੂੰ ਇਹ ਪੂਜਾ ਕੀਤੀ ਜਾਂਦੀ ਹੈ। ਵਿਦਿਆਰਥੀ ਮੰਨਦੇ ਹਨ ਕਿ ਜੋ ਵੀ ਲੋਕ ਇਸ ਪੂਜਾ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ ਆਉਣ ਵਾਲੇ ਛੇ ਮਹੀਨਿਆਂ 'ਚ ਚੰਗੀ ਗਰਲਫ੍ਰੈਂਡ ਜਾਂ ਚੰਗੀ ਜੀਵਨ ਸਾਥਣ ਮਿਲ ਜਾਂਦੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.