ਝਾਰਖੰਡ— ਧਨਬਾਦ ਦੇ ਰਾਜਗੰਜ ਇਲਾਕੇ 'ਚ ਹਾਈਵੇ-2 'ਤੇ ਜਰਮੁਨਾਈ ਪੁਲ ਤੋਂ ਇਕ ਆਟੋ ਡਿੱਗ ਗਿਆ। ਇਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦੋਕਿ 7 ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਤਿੰਨ ਜ਼ਖਮੀਆਂ ਨੂੰ ਧਨਬਾਦ ਦੇ ਪੀ.ਐੈੱਚ.ਸੀ.ਐੈੱਚ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਸਾਰੇ ਲੋਕ ਇਕ ਵਿਆਹ ਸਮਾਰੋਹ 'ਚ ਖਾਣਾ ਬਣਾ ਕੇ ਵਾਪਸ ਆ ਰਹੇ ਸਨ, ਆਟੋ ਚਾਲਕ ਮੁਤਾਬਕ ਪਿਛੇ ਕਿਸੇ ਭਾਰੀ ਗੱਡੀ ਨੇ ਧੱਕਾ ਮਾਰਿਆ, ਜਿਸ ਕਰਕੇ ਆਟੋ ਆਪਣਾ ਸੰਤੁਲਨ ਗੁਆ ਬੈਠਾ ਅਤੇ ਜਰਮੁਨਾਈ ਪੁਲ ਤੋਂ ਹੇਠਾਂ ਖੱਡ 'ਚ ਡਿੱਗ ਗਿਆ। ਇਸ 'ਚ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 7 ਗੰਭੀਰ ਜ਼ਖਮੀ ਹੋ ਗਏ।
ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ, ਸਾਰਿਆਂ ਦੀ ਹਾਲਤ ਗੰਭੀਰ ਹੈ ਅਤੇ ਕਾਫੀ ਸੱਟਾਂ ਲੱਗੀਆਂ ਹਨ।
ਮਿਸਾਲ: ਜੋੜੇ ਨੇ ਬੇਟੀ ਗੋਦ ਲੈ ਕੇ ਬੰਨ੍ਹੀ ਪੱਗੜੀ
NEXT STORY