ਡਾ. ਲਕੜਵਾਲਾ ਲਈ ਸਭ ਤੋਂ ਵੱਡੀ ਚੁਣੌਤੀ ਹੈ ਐਮਾਨ ਅਹਿਮਦ ਦਾ ਇਲਾਜ

You Are HereNational
Thursday, February 16, 2017-3:13 PM

ਮੁੰਬਈ— ਕਿਹਾ ਜਾਂਦਾ ਹੈ ਕਿ ਡਾ. ਮਫਜਲ ਲਕੜਵਾਲਾ ਨੇ ਆਪਣੇ ਕੈਰੀਅਰ 'ਚ ਬਹੁਤ ਆਪਰੇਸ਼ਨ ਕੀਤੇ ਪਰ ਦੁਨੀਆ ਦੀ ਸਭ ਤੋਂ ਮੋਟੀ ਔਰਤ ਐਮਾਨ ਅਹਿਮਦ ਦੀ ਸਰਜਰੀ ਨੂੰ ਲੈ ਕੇ ਉਹ ਵੀ ਘਬਰਾਏ ਹੋਏ ਹਨ। ਇਸ ਦੇ ਬਾਵਜੂਦ ਲਕੜਵਾਲਾ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਨਾਲ ਨਿਪਟਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਐਮਾਨ ਦੇ ਆਪਰੇਸ਼ਨ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦੇ ਬਾਰੇ 'ਚ ਲਕੜਵਾਲਾ ਕਹਿੰਦੇ ਹਨ ਕਿ, '' ਮੈਂ ਘਬਰਾਇਆ ਹੋਇਆ ਹਾਂ, ਪਰ ਇਕ ਡਾਕਟਰ ਹੋਣ ਦੇ ਨਾਤੇ ਮਰੀਜ ਨੂੰ ਬਚਾਉਣਾ ਮੇਰੀ ਜ਼ਿੰਮੇਦਾਰੀ ਹੈ। ਐਮਾਨ ਇਕ ਦਰੁਲਭ ਬੀਮਾਰੀ ਨਾਲ ਪੀੜਤ ਹੈ। ਇਹ ਵੱਡੀ ਚੁਣੌਤੀ ਹੈ। ਅਸਲ 'ਚ ਉਨ੍ਹਾਂ ਦੀ ਭੈਣ ਸ਼ਮੀ ਵੀ ਐਮਾਨ ਦੇ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਮਸ਼ਕ 'ਚ ਆਉਣ ਵਾਲੇ ਖਤਰਿਆਂ ਤੋਂ ਜਾਣੂੰ ਹੈ, ਪਰ ਉਹ ਆਪਣੀ ਭੈਣ ਲਈ ਨਵੀਂ ਬਿਹਤਰ ਜ਼ਿੰਦਗੀ ਚਾਹੁੰਦੀ ਹੈ, ਇਸ ਲਈ ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ।
ਡਾ. ਦਾ ਕਹਿਣਾ ਹੈ ਕਿ ਮੈਂ ਇਸ ਆਪਰੇਸ਼ਨ ਨੂੰ ਲੈ ਕੇ ਡਰ ਰਿਹਾ ਹਾਂ, ਪਰ ਮੈਂ ਸਭ ਤੋਂ ਵਧੀਆ ਇਲਾਜ ਇਸ ਮਰੀਜ਼ ਨੂੰ ਦੇਣਾ ਚਾਹੁੰਦਾ ਹਾਂ, ਜੋ 25 ਸਾਲਾਂ ਤੋਂ ਬਿਸਤਰੇ 'ਤੇ ਪਈ ਹੈ। ਜੇਕਰ ਮੈਂ ਸਫਲ ਹੋ ਗਿਆ ਤਾਂ ਲੋਕ ਮੇਰੀ ਪ੍ਰਸ਼ੰਸਾ ਕਰਨਗੇ, ਪਰ ਮੈਂ ਪ੍ਰਸਿੱਧੀ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਪਹਿਲੇ ਹੀ ਕਈ ਜਾਣੇ-ਮਾਣੇ ਨੇਤਾਵਾਂ ਅਤੇ ਸੈਲੇਬ੍ਰਿਟੀ ਦਾ ਆਪਰੇਸ਼ਨ ਕਰ ਚੁੱਕਾ ਹਾਂ, ਇਸ ਲਈ ਲੋਕ ਮੈਨੂੰ ਜਾਣਦੇ ਹਾਂ। ਮੈਂ ਸੋਚਦਾ ਹਾਂ ਕਿ ਜੇਕਰ ਮੈਂ ਅਸਫਲ ਰਿਹਾ ਤਾਂ ਸਾਲਾਂ ਦੀ ਮਿਹਨਤ ਨਾਲ ਤਿਆਰ ਮੇਰਾ ਕੈਰੀਅਰ ਪ੍ਰਭਾਵਿਤ ਹੋਵੇਗਾ। ਸਿਰਫ ਐਮਾਨ ਲਈ ਮੈਂ ਇਸ ਤਰ੍ਹਾਂ ਕਰਨ ਨੂੰ ਤਿਆਰ ਹੋਇਆ ਹਾਂ, ਕਿਉਂਕਿ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ ਸੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.