ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ 'ਚ ਸ਼ੁੱਕਰਵਾਰ ਦੀ ਸ਼ਾਮ ਖੇਤ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗਿਆ 3 ਸਾਲ ਦਾ ਮਾਸੂਮ 'ਅਭੇ' ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਅਭੇ ਸ਼ੁੱਕਰਵਾਰ ਦੀ ਸ਼ਾਮ ਆਪਣੀ ਭੈਣ ਨਾਲ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਿਆ ਸੀ। ਉਹ ਲਗਭਗ 25 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਖੁੱਲ੍ਹਾ ਬੋਰਵੈੱਲ ਅਭੇ ਦੇ ਹੀ ਪਰਿਵਾਰ ਦਾ ਸੀ। ਪੁਲਸ ਅਧਿਕਾਰੀ ਸੁਧੀਰ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਡਬਰਾ ਥਾਣਾ ਖੇਤਰ ਦੇ ਸੁਲਤਾਨਪੁਰ ਖੇਰੀ ਪਿੰਡ ਵਾਸੀ ਹਿਨੇਸ਼ ਪਚੌਰੀ ਦੇ ਬੱਚੇ ਅਭੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਮੌਕੇ 'ਤੇ ਪੁੱਜ ਗਿਆ ਸੀ।
ਇਸ ਤੋਂ ਥੋੜ੍ਹੀ ਦੇਰ ਬਾਅਦ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨ ਵੀ ਉੱਥੇ ਪੁੱਜੇ। ਲਗਭਗ 20 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਬੱਚੇ ਨੂੰ ਸ਼ਨੀਵਾਰ ਦੁਪਹਿਰ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ 'ਚ ਡਬਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡੂੰਘੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
15 ਅਗਸਤ ਦੇ ਮੌਕੇ ਮੋਦੀ ਸਰਕਾਰ ਦੀ ਖਾਸ ਥੀਮ 'ਯਾਦ ਕਰੋ ਕੁਰਬਾਨੀ'
NEXT STORY