ਸਿਵਾਨੀ ਮੰਡੀ— ਪਿੰਡ ਮਿਠੀ 'ਚ ਇਕ ਸ਼ਰਾਬੀ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਬੇਟੇ ਦੇ ਬਿਆਨ 'ਤੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਦਿੱਤੀ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕਾ ਦੇ ਬੇਟੇ ਬਲਰਾਜ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਪਿਤਾ ਰਤਨ ਸਿੰਘ ਅਤੇ ਮਾਤਾ ਰਾਜਬਾਲਾ ਖੇਤ 'ਚ ਗਏ ਸਨ। ਉਨ੍ਹਾਂ ਨੂੰ ਫੋਨ ਦੇ ਮਾਧਿਅਮ ਨਾਲ ਮਾਂ ਦੇ ਕਤਲ ਦਾ ਸਮਾਚਾਰ ਮਿਲਿਆ। ਜਦੋਂ ਖੇਤ 'ਚ ਜਾ ਕੇ ਦੇਖਿਆ ਤਾਂ ਰਾਜਬਾਲਾ (45) ਦੀ ਲਾਸ਼ ਸਰ੍ਹੋਂ ਦੇ ਖੇਤ 'ਚ ਪਈ ਸੀ, ਜਦੋਂ ਕਿ ਪਿਤਾ ਰਤਨ ਸਿੰਘ ਮੌਕੇ 'ਤੇ ਫਰਾਰ ਸੀ।
ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਰਤਨ ਸਿੰਘ ਨੇ ਇਸ ਦੀ ਸੂਚਨਾ ਫੋਨ ਕਰ ਕੇ ਰਾਜਸਥਾਨ 'ਚ ਰਹਿਣ ਵਾਲੀ ਆਪਣੀ ਭੈਣ ਨੂੰ ਦਿੱਤੀ। ਭੈਣ ਨੂੰ ਜਦੋਂ ਇਸ ਬਾਰੇ ਸੂਚਨਾ ਲੱਗੀ ਤਾਂ ਉਸ ਨੇ ਤੁਰੰਤ ਆਪਣੇ ਭਤੀਜੇ ਬਲਰਾਜ ਨੂੰ ਇਸ ਬਾਰੇ ਦੱਸਿਆ। ਜਾਂਚ ਅਧਿਕਾਰੀ ਝੂੰਪਾ ਚੌਕੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਰਤਨ ਸਿੰਘ ਸ਼ਰਾਬ ਦਾ ਆਦੀ ਸੀ ਅਤੇ ਸ਼ਰਾਬ ਦੇ ਨਸ਼ੇ 'ਚ ਹੀ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅਜੇ ਇਸ ਕੇਸ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੱਖ-ਵੱਖ ਅਦਾਲਤਾਂ 'ਚ ਸਵਾ ਤਿੰਨ ਕਰੋੜ ਤੋਂ ਵੱਧ ਮਾਮਲੇ ਪੈਂਡਿੰਗ
NEXT STORY