ਮਹੋਬਾ— ਉੱਤਰ ਪ੍ਰਦੇਸ਼ 'ਚ ਮਹੋਬਾ ਦੇ ਸ਼੍ਰੀਨਗਰ ਖੇਤਰ 'ਚ ਸ਼ੁੱੱਕਰਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਉੱਚ ਪੁਲਸ ਕਮਿਸ਼ਨਰ ਰਾਜੇਸ਼ ਸਕਸੈਨਾ ਨੇ ਦੱਸਿਆ ਕਿ ਜ਼ਿਲਾ ਹੈੱਡ ਕੁਆਰਟਰ ਤੋਂ ਕਰੀਬ 7 ਕਿਲੋਮੀਟਰ ਦੂਰ ਕਾਨਪੁਰ-ਸਾਗਰ ਰਾਸ਼ਟਰੀ ਰਾਜਮਾਰਗ 'ਤੇ ਸੂਰਾ ਚੌਕੀ ਨੇੜੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਸਥਿਤ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਔਰਤ ਅਤੇ ਉਸ ਦੇ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5 ਲੋਕਾਂ ਨੇ ਝਾਂਸੀ ਹਸਪਤਾਲ 'ਚ ਦਮ ਤੋੜ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਕਾਰ ਸਵਾਰ ਲੋਕ ਮੂਲ ਰੂਪ ਨਾਲ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਸਨ। ਪਰਿਵਾਰ ਦੇ ਕਈ ਮੈਂਬਰ ਮੁੰਬਈ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਕਾਰਨ ਚਾਲਕ ਨੂੰ ਨੀਂਦ ਆਉਣਾ ਦੱਸਿਆ ਗਿਆ ਹੈ। ਕਾਰ ਸਵਾਰ ਸਾਰੇ ਲੋਕ ਮਹਾਰਾਸ਼ਟਰ ਦੇ ਵਾਸੀ ਸਨ। ਚਾਲਕ ਦੇ ਡਰਾਈਵਿੰਗ ਲਾਇਸੈਂਸ ਨਾਲ ਉਸ ਦੀ ਪਛਾਣ ਮੁੰਬਈ ਵਾਸੀ ਸਰਵੇਸ ਦੁਬੇ ਦੇ ਰੂਪ 'ਚ ਹੋਈ ਹੈ।
ਵਿਆਹ ਦੇ 24 ਘੰਟਿਆਂ ਬਾਅਦ ਹੀ ਦੁਲਹਨ ਹੋਈ ਫਰਾਰ, ਮੱਥੇ ਹੱਥ ਮਾਰਦਾ ਰਹਿ ਗਿਆ ਸਾਰਾ ਟੱਬਰ
NEXT STORY