ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਇਕ ਵਾਰ ਫਿਰ ਅੱਤਵਾਦੀਆਂ ਅਤੇ ਫੌਜ ਵਿਚਕਾਰ ਮੁੱਠਭੇੜ ਜਾਰੀ ਹੈ। ਦਰਅਸਲ ਇਹ ਮੁੱਠਭੇੜ ਬਾਂਦੀਪੋਰਾ ਦੇ ਹਾਜਿਨ ਇਲਾਕੇ 'ਚ ਹੋ ਰਹੀ ਹੈ। ਜਿਸ ਗੋਲੀਬਾਰੀ 'ਚ ਫੌਜ ਦਾ ਇਕ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਫੌਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਹਾਜਿਨ 'ਚ ਹਨ ਅਤੇ ਕਸ਼ਮੀਰ 'ਚ ਆਏ ਦਿਨ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ।
ਜਿਸ ਤੋਂ ਬਾਅਦ ਫੌਜ ਨੇ ਉਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ। ਇਸ ਫਾਈਰਿੰਗ ਦੌਰਾਨ ਅੱਤਵਾਦੀ ਸੁਰੱਖਿਆ ਫੋਰਸ ਨੂੰ ਚਕਮਾ ਦੇ ਕੇ ਉਥੋ ਫਰਾਰ ਹੋ ਗਏ, ਜਿਸ ਤੋਂ ਬਾਅਦ ਫੌਜ ਦੇ ਹਾਜਿਨ ਦੇ ਗਵੀਡਦਾਦ ਇਲਾਕੇ 'ਚ ਅੱਤਵਾਦੀਆਂ ਦੀ ਤਲਾਸ਼ ਲਈ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਟਰੰਪ ਜੂਨੀਅਰ ਦੇ ਭਾਸ਼ਣ ਨਾਲ ਜਾਏਗਾ ਗਲਤ ਸੰਦੇਸ਼: ਡੈਮੋਕ੍ਰੇਟਿਕ ਸੀਨੇਟਰ
NEXT STORY