ਸਿਰਸਾ— ਜੇਲ 'ਚ ਬੰਦ ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਨੀ ਦਿਨੋਂ ਕਿਸੇ ਵੱਡੇ ਸਿਤਾਰੇ ਤੋਂ ਘੱਟ ਨਹੀਂ ਹੈ। ਹਨੀਪ੍ਰੀਤ ਨੂੰ ਇਕ ਜਾਂ ਦੋ ਨਹੀਂ ਸਗੋਂ ਪੁਲਸ ਦੀਆਂ 10 ਟੀਮਾਂ ਲੱਭ ਰਹੀਆਂ ਹਨ ਪਰ ਕਾਨੂੰਨ ਦੇ ਲੰਬੇ ਹੱਥਾਂ ਤੋਂ ਉਹ ਹੁਣ ਵੀ ਦੂਰ ਹੈ।
ਹਨੀਪ੍ਰੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੈ। ਉਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਚੁੱਟਕਲੇ ਸ਼ੇਅਰ ਕੀਤੇ ਜਾ ਰਹੇ ਹਨ। ਹਨੀਪ੍ਰੀਤ ਦੀ ਕੁਝ ਐਡਿਟ ਤਸਵੀਰਾਂ ਨੂੰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਉਸ ਦੇ ਵੱਖ-ਵੱਖ ਲੁੱਕ ਦਿਖਾਈ ਦੇ ਰਹੇ ਹਨ।
ਹਨੀਪ੍ਰੀਤ ਦਾ ਹੇਅਰ ਸਟਾਇਲ ਅਤੇ ਕੱਪੜੇ ਬਦਲ ਕੇ ਗਲਤ ਫੋਟੋ ਸ਼ੇਅਰ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿਵਾਦਿਤ ਜੀਵਨ 'ਤੇ ਫਿਲਮ ਬਣਨ ਜਾ ਰਹੀ ਹੈ।
ਰਾਮ ਰਹੀਮ ਅਤੇ ਆਇਟਮ ਨੰਬਰਸ ਲਈ ਮਸ਼ਹੂਰ ਰਾਖੀ ਸਾਂਵਤ ਹਨੀਪ੍ਰੀਤ ਦਾ ਰੋਲ ਕਰ ਰਹੀ ਹੈ।
ਸ਼ੁੱਕਰਵਾਰ ਨੂੰ ਹਨੀਪ੍ਰੀਤ ਦੇ ਪਹਿਲੇ ਪਤੀ ਵਿਸ਼ਵਾਸ ਨੇ ਬਹੁਤ ਹੈਰਾਨ ਕਰਨ ਵਾਲੇ ਖੁਲ੍ਹਾਸੇ ਕੀਤੇ ਸੀ। ਵਿਸ਼ਵਾਸ ਨੇ ਪ੍ਰੈਸ ਕਾਂਨਫਰੰਸ 'ਚ ਕਿਹਾ ਸੀ ਕਿ ਉਸ ਨੇ ਹਨੀਪ੍ਰੀਤ ਅਤੇ ਰਾਮ ਰਹੀਮ ਨੂੰ ਆਪਣੀ ਅੱਖਾਂ ਸਾਹਮਣੇ ਸੰਬੰਧ ਬਣਾਉਂਦੇ ਵੀ ਦੇਖਿਆ ਹੈ।
ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਸਰਕਾਰੀ ਸਕੂਲ ਦੀ ਡਿੱਗੀ ਛੱਤ, 6 ਬੱਚੇ ਜ਼ਖਮੀ
NEXT STORY