ਮੰਡੀ (ਪੁਰਸ਼ੋਤਮ)— ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਫੇਸਬੁੱਕ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲਾ ਕੋਈ ਹੋਰ ਨਹੀਂ ਐੱਸ. ਡੀ. ਐੱਮ. ਜੰਜੈਹਲੀ ਮਾਮਲੇ ਸੰਘਰਸ਼ ਕਮੇਟੀ ਦੇ ਬੈਨਰ ਹੇਠ ਭੁੱਖ ਹੜਤਾਲ 'ਤੇ ਬੈਠਾ ਇਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਦਿਨ ਪਹਿਲਾਂ ਇਹ ਪੋਸਟ ਪਾਈ ਹੈ ਕਿ ਮੈਂ ਮਰਨਾ ਚਾਹੁੰਦਾ ਹਾਂ ਅਤੇ ਜੈਰਾਮ ਨੂੰ ਮਾਰ ਕੇ ਮਰਾਂਗਾ।
ਇਹ ਪੋਸਟ ਵਾਇਰਲ ਹੋਣ 'ਤੇ ਪੁਲਸ ਅਤੇ ਸੀ. ਆਈ. ਡੀ. ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ। ਪੁਲਸ ਨੂੰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀ ਹੇਤਰਾਮ ਸਰਾਜ ਸੰਘਰਸ਼ ਕਮੇਟੀ ਦਾ ਸਕੱਤਰ ਅਤੇ ਕਾਂਗਰਸ ਦਾ ਵਰਕਰ ਹੈ ਅਤੇ ਜੰਜੈਹਲੀ ਦੇ ਨਾਲ ਲੱਗਦੇ ਪਾਂਡਵਸ਼ਿਲਾ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਉਸ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
ਜੰਮੂ ਕਸ਼ਮੀਰ 'ਚ ਆਈ.ਏ.ਐੈੱਫ. ਸਟੇਸ਼ਨ ਤੋਂ ਬਾਹਰ ਅੱਤਵਾਦੀ ਹਮਲਾ ਅਸਫ਼ਲ
NEXT STORY