ਪਾਨੀਪਤ— ਹਰਿਆਣਾ 'ਚ ਗੋਹਾਨਾ ਕੋਲ ਬੁਸਾਨਾ ਪਿੰਡ ਵਾਸੀ ਸਵਾਤੀ ਦਾ ਕਤਲ ਉਸ ਦੇ ਪਿਤਾ ਅਤੇ ਸੌਤੇਲੀ ਮਾਂ ਵੱਲੋਂ ਕੀਤਾ ਗਿਆ ਸੀ। ਹਰਿਆਣਾ ਦੇ ਸਦਰ ਥਾਣਾ ਪੁਲਸ ਨੂੰ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਸੌਤੇਲੀ ਮਾਂ ਨਾਲ ਹਮੇਸ਼ਾ ਉਸ ਦਾ ਝਗੜਾ ਹੁੰਦਾ ਸੀ। ਉੱਥੇ ਹੀ ਪਤਨੀ ਨੂੰ ਚਿੰਤਾ ਸੀ ਕਿ ਵੱਡੀ ਹੋਣ 'ਤੇ ਵਿਆਹ 'ਚ ਵਧ ਖਰਚ ਹੋਵੇਗਾ। ਇਸ ਲਈ ਇਹ ਸਾਜਿਸ਼ ਰਚੀ। ਗ੍ਰਿਫਤਾਰ ਦੋਸ਼ੀ ਪਿਤਾ ਪ੍ਰਦੀਪ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸੌਤੇਲੀ ਮਾਂ ਨੇ ਹੱਥ ਫੜੇ ਸਨ ਅਤੇ ਉਸ ਨੇ ਗਲਾ ਘੁੱਟ ਦਿੱਤਾ ਸੀ।
ਪੁੱਛ-ਗਿੱਛ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ ਦੋਸ਼ੀ ਪ੍ਰਦੀਪ ਨੂੰ ਕੋਰਟ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ। ਗੋਹਾਨਾ ਦੇ ਸਦਰ ਥਾਣਾ ਇੰਚਾਰਜ ਸੇਠੀ ਮਲਿਕ ਨੇ ਦੱਸਿਆ ਕਿ ਪ੍ਰਦੀਪ ਨੇ ਕਰੀਬ 5 ਸਾਲ ਪਹਿਲਾਂ ਪਹਿਲੀ ਪਤਨੀ ਨੂੰ ਛੱਡ ਕੇ ਪਾਨ ਦੇਵੀ ਨਾਲ ਵਿਆਹ ਕੀਤਾ ਸੀ। ਇਕ ਸਾਲ ਤੱਕ ਪਾਨ ਦੇਵੀ ਨੇ ਸਵਾਤੀ ਨਾਲ ਠੀਕ ਵਤੀਰਾ ਕੀਤਾ। ਇਸ ਤੋਂ ਬਾਅਦ ਝਗੜਾ ਕਰਨ ਲੱਗੀ। ਦੋਸ਼ੀ ਦੀ ਪਤਨੀ ਬੇਟੀ ਨਾਲ ਰੋਜ਼ ਕੁੱਟਮਾਰ ਕਰਦੀ ਸੀ। ਪ੍ਰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ, ਔਰਤ ਅਜੇ ਫਰਾਰ ਹੈ। ਪ੍ਰਦੀਪ ਡੇਅਰੀ 'ਤੇ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਘਰ 'ਚ ਹੀ ਸਵਾਤੀ ਦਾ ਕਤਲ ਕੀਤਾ ਸੀ। ਲੋਕਾਂ ਨੂੰ ਸ਼ੱਕ ਨਾ ਹੋਵੇ, ਇਸ ਲਈ ਲਾਸ਼ ਨੂੰ ਮਹਿਲਾ ਮੈਡੀਕਲ ਕਾਲਜ ਲੈ ਗਿਆ। ਜਿੱਥੇ ਡਾਕਟਰਾਂ ਨੂੰ ਦੱਸਿਆ ਕਿ ਬੇਟੀ ਨੇ ਕੀਟਨਾਸ਼ਕ ਦਵਾਈ ਖਾ ਲਈ ਹੈ। ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਕਿ ਸਵਾਤੀ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ।
ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਚਾਰ ਮੰਤਰੀਆਂ ਨੂੰ ਜਾਰੀ ਕੀਤੇ ਨੋਟਿਸ
NEXT STORY