ਅਹਿਮਦਾਬਾਦ— ਗੁਜਰਾਤ 'ਚ ਵਡੋਦਰਾ ਸ਼ਹਿਰ ਦੇ ਗੋਰਵਾ ਖੇਤਰ 'ਚ ਮੰਗਲਵਾਰ ਨੂੰ ਇਕ ਸਕੂਲ ਦੇ ਏਅਰ ਕੰਡੀਸ਼ਨਰ 'ਚ ਅੱਗ ਲੱਗ ਗਈ। ਪੁਲਸ ਨਿਰੀਖਕ ਯੂ.ਜੇ. ਸ਼੍ਰੀਮਾਲੀ ਨੇ ਦੱਸਿਆ ਕਿ ਸਵੇਰੇ ਸੀ.ਕੇ.ਪ੍ਰਜਾਪਤੀ ਸਕੂਲ ਦੇ ਇਕ ਏਅਰ ਕੰਡੀਸ਼ਨਰ 'ਚ ਅੱਗ ਲੱਗ ਗਈ। ਅੱਗ 'ਤੇ ਕੁਝ ਹੀ ਸਮੇਂ 'ਚ ਕਾਬੂ ਪਾ ਲਿਆ ਗਿਆ। ਹਾਲਾਂਕਿ ਇਸ ਘਟਨਾ 'ਚ ਕੋਈ ਹਤਾਹਤ ਨਹੀਂ ਹੋਇਆ। ਪੁਲਸ ਦਾ ਮੰਨਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੀਨੀ ਮੋਬਾਇਲ ਕੰਪਨੀ 'OPPO' ਦੇ ਕਰਮਚਾਰੀ 'ਤੇ ਲੱਗਾ ਤਿਰੰਗੇ ਦੇ ਅਪਮਾਨ ਦਾ ਦੋਸ਼
NEXT STORY